ਨਸ਼ੀਲੇ ਪਦਾਰਥਾਂ ਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ 7 ਗ੍ਰਿਫਤਾਰ

08/23/2019 8:19:00 PM

ਮਜੀਠਾ,(ਸਰਬਜੀਤ ਵਡਾਲਾ): ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ. ਐਸ. ਪੀ. ਮਜੀਠਾ ਜੋਗੇਸ਼ਵਰ ਸਿੰਘ ਗੋਰਾਇਆ ਦੀ ਅਗਵਾਈ 'ਚ ਸਬ ਡਵੀਜਨ ਮਜੀਠਾ ਅਧੀਨ ਆਉਂਦੇ ਇਲਾਕੇ 'ਚ ਮਜੀਠਾ, ਕੱਥੂਨੰਗਲ, ਮੱਤੇਵਾਲ ਤੇ ਜਿਲਾ ਹੈਡ ਕੁਆਟਰ ਦੀ ਪੁਲਸ ਵਲੋਂ ਸਾਂਝੇ ਤੌਰ 'ਤੇ ਸਰਚ ਅਪ੍ਰੈਸ਼ਨ ਚਲਾਇਆ ਗਿਆ, ਜਿਸ 'ਚ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ। ਇਹ ਸਰਚ ਅਪ੍ਰੈਸ਼ਨ ਡੀ. ਐਸ. ਪੀ. ਦੀ ਅਗਵਾਈ 'ਚ ਭਾਰੀ ਪੁਲਿਸ ਬਲ ਵਲੋਂ ਪਿੰਡ ਨਾਗ ਖੁਰਦ, ਨਾਗ ਕਲਾਂ, ਗਾਲੋਵਾਲੀ, ਵਰਿਆਮ ਨੰਗਲ, ਚਵਿੰਡਾ ਦੇਵੀ ਅਤੇ ਕੱਥੂਨੰਗਲ ਆਦਿ ਪਿੰਡਾਂ ਵਿਚ ਚਲਾਇਆ ਗਿਆ। ਜਿਸ ਦੌਰਾਨ ਨਵਪ੍ਰੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਗਾਲੋਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ ਬਿਨਾ ਨੰਬਰੀ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ।

PunjabKesari

ਨਿਰਵੈਲ ਸਿੰਘ ਉਰਫ ਨਹਿਲਾ ਪੁੱਤਰ ਜਸਮੇਲ ਸਿੰਘ ਤੇ ਬਲਵਿੰਦਰ ਕੌਰ ਪਤਨੀ ਜਸਮੇਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ 'ਤੇ ਮੁਕੱਦਮਾਂ ਨੰਬਰ 110 ਤਹਿਤ ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਕੀਤਾ ਗਿਆ। ਜਿਨ੍ਹਾਂ ਕੋਲੋਂ 125 ਨਸ਼ੀਲੀਆਂ ਗੋਲੀਆਂ, 330 ਗ੍ਰਾਮ ਨਸ਼ੀਲਾ ਪਾਉਡਰ, 5 ਗ੍ਰਾਮ ਹੈਰੋਇਨ, 53 ਹਜਾਰ ਰੁਪਏ ਸਮੇਤ ਪਲਸਰ ਮੋਟਰਸਾਈਕਲ ਬਰਾਮਦ ਕੀਤੇ ਗਏ।  ਬਾਊ ਵਾਸੀ ਚਵਿੰਡਾ ਦੇਵੀ ਨੂੰ 307 ਧਾਰਾ ਤਹਿਤ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਗੁਰਮੀਤ ਸਿੰਘ ਪੁੱਤਰ ਹਰਭਾਲ ਸਿੰਘ ਵਾਸੀ ਗਾਲੋਵਾਲੀ, ਲਵਜੀਤ ਸਿੰਘ ਪੁੱਤਰ ਦਿਲਰਾਜ ਸਿੰਘ ਤੇ ਸਾਜਨ ਪੁੱਤਰ ਗੁਰਮੇਲ ਸਿੰਘ ਦੋਵੇਂ ਵਾਸੀ ਨਾਗ ਖੁਰਦ ਨੂੰ ਕੁਲਦਰਾ ਨੰਬਰ 110 ਸੀ. ਆਰ. ਪੀ. ਸੀ. ਅਧੀਨ ਪਾਬੰਧ ਕੀਤਾ ਗਿਆ। ਇਸ ਸਰਚ ਅਪ੍ਰੈਸ਼ਨ 'ਚ ਡੀ. ਐਸ. ਪੀ. ਤੋਂ ਇਲਾਵਾ ਐਸ. ਐਚ. ਓ. ਮਜੀਠਾ ਤਰਸ਼ੇਮ ਸਿੰਘ, ਐਸ. ਐਚ. ਓ. ਕੱਥੁਨੰਗਲ ਹਰਿੰਦਰ ਸਿੰਘ, ਐਸ. ਐਚ. ਓ. ਮੱਤੇਵਾਲ ਮਨਜਿੰਦਰ ਸਿੰਘ, ਜਿਲਾ ਹੈਡ ਕੁਆਰਟਰ ਇੰਸਪੈਕਟਰ ਸਰਦੂਲ ਸਿੰਘ ਤੋਂ ਇਲਾਵਾ ਭਾਰੀ ਪੁਲਿਸ ਬੱਲ ਮੌਜੂਦ ਸਨ। 


Related News