ਸਰਕਾਰੀ ਹਾਈ ਸਕੂਲ ਅਟਾਰੀ ਨੇੜਿਓਂ ਹੈਰੋਇਨ ਲੈਣ ਆਏ ਸਨ ਨਸ਼ਾ ਸਮੱਗਲਰ, BSF ਦੀ ਛਾਪੇਮਾਰੀ ਰਹੀ ਸਫ਼ਲ

Sunday, Jan 05, 2025 - 04:46 PM (IST)

ਸਰਕਾਰੀ ਹਾਈ ਸਕੂਲ ਅਟਾਰੀ ਨੇੜਿਓਂ ਹੈਰੋਇਨ ਲੈਣ ਆਏ ਸਨ ਨਸ਼ਾ ਸਮੱਗਲਰ, BSF ਦੀ ਛਾਪੇਮਾਰੀ ਰਹੀ ਸਫ਼ਲ

ਅੰਮ੍ਰਿਤਸਰ (ਨੀਰਜ)-ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਹਾਸਲ ਕਰਨ ਲਈ ਪਾਕਿਸਤਾਨ ਅਤੇ ਭਾਰਤ ਵਿਚ ਬੈਠੇ ਸਮੱਗਲਰ ਕਦੇ ਖੇਡ ਸਟੇਡੀਅਮ, ਕਦੇ ਸ਼ਮਸ਼ਾਨਘਾਟ, ਕਦੇ ਬੋਹੜ ਦੇ ਦਰੱਖਤਾਂ ਤੇ ਕਦੇ ਸਰਹੱਦੀ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਸਮੱਗਲਿੰਗ ਦਾ ਜ਼ਰੀਆ ਬਣਾ ਰਹੇ ਹਨ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਵੱਲੋਂ ਗ੍ਰਿਫਤਾਰ ਕੀਤੇ ਗਏ ਦੋਵੇਂ ਸਮੱਗਲਰ ਸਰਕਾਰੀ ਹਾਈ ਸਕੂਲ ਅਟਾਰੀ ਦੇ ਨੇੜਲੇ ਵਾਲੇ ਇਲਾਕੇ ਵਿਚ ਹੈਰੋਇਨ ਦੀ ਪੇਖ ਲੈਣ ਲਈ ਆਏ ਸੀ। ਡਰੋਨ ਰਾਹੀਂ ਹੈਰੋਇਨ ਦਾ ਪੈਕੇਟ ਡਲਿਵਰ ਹੋ ਚੁੱਕਾ ਸੀ ਅਤੇ ਸਮੱਗਲਰ ਦੁਪਹਿਰ 3.40 ਮਿੰਟ ਦੇ ਆਲੇ-ਦੁਆਲੇ ਖੇਪ ਚੁੱਕਣ ਲਈ ਆਏ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬੀ. ਐੱਸ. ਐੱਫ. ਨੇ ਪਹਿਲਾਂ ਹੀ ਟ੍ਰੈਪ ਲਾ ਰੱਖਿਆ ਹੈ। ਉਥੇ ਸਿਵਲ ਏਰੀਆ ਵਿਚ ਬੀ. ਐੱਸ. ਐੱਫ. ਵੱਲੋਂ ਸਮੱਗਲਰਾਂ ਨੂੰ ਫੜਨ ਲਈ ਲਾਏ ਜਾ ਰਹੇ ਏਂਬੁਸ਼ ਕਾਫੀ ਸਫਲ ਸਾਬਿਤ ਹੋ ਰਹੇ ਹਨ। ਬੀ. ਐੱਸ. ਐੱਫ. ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 2024 ਦੌਰਾਨ 162 ਭਾਰਤੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਨਸ਼ਾ ਸਮੱਗਲਰ 20 ਤੋਂ 25 ਸਾਲ ਦੀ ਉਮਰ ਵਰਗ ਦੇ ਹਨ।

ਦੋਵੇਂ ਸਮੱਗਲਰ ਪਿੰਡ ਮੋਦੇ ਅਤੇ ਨਾਰਾਇਣਗੜ੍ਹ ਦੇ ਰਹਿਣ ਵਾਲੇ

ਬੀ. ਐੱਸ. ਐੱਫ. ਵੱਲੋਂ ਫੜੇ ਗਏ ਦੋਵੇਂ ਨਸ਼ਾ ਸਮੱਗਲਰ ਸਰਹੱਦੀ ਪਿੰਡ ਮੋਦੇ ਅਤੇ ਨਰਾਇਣਗੜ੍ਹ ਦੇ ਵਸਨੀਕ ਹਨ। ਸੁਰੱਖਿਆ ਏਜੰਸੀਆਂ ਵੱਲੋਂ ਕਈ ਵਾਰ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਰਹੱਦੀ ਪਿੰਡਾਂ ਵਿਚ ਕੁਝ ਲੋਕ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਦੇ ਹਨ ਪਰ ਅਜਿਹੇ ਲੋਕਾਂ ਦੀ ਪਛਾਣ ਨਾ ਕਰ ਪਾਉਣਾ ਖੁਫੀਆ ਏਜੰਸੀਆਂ ਦੀ ਨਾਕਾਮੀ ਨੂੰ ਵੀ ਸਾਬਿਤ ਕਰ ਰਿਹਾ ਹੈ, ਜਦਕਿ ਵਾਰ-ਵਾਰ ਕੁਝ 8-10 ਪਿੰਡਾਂ ’ਚੋਂ ਹੀ ਹੈਰੋਇਨ ਅਤੇ ਡਰੋਨ ਫੜੇ ਜਾ ਰਹੇ ਹਨ, ਜਿਨ੍ਹਾਂ ਵਿਚ ਮੁਹਾਵਾ, ਧਨੋਆ ਕਲਾਂ, ਧਨੋਆ ਖੁਰਦ, ਰਾਜਾਤਾਲ, ਰਤਨ ਖੁਰਦ, ਹਵੇਲੀਆਂ ਅਤੇ ਬੱਲੜਵਾਲ ਪਿੰਡ ਸ਼ਾਮਲ ਹਨ ਪਰ ਇੱਥੇ ਡਰੋਨ ਦੀ ਮੂਵਮੈਂਟ ਲਗਾਤਾਰ ਜਾਰੀ ਹੈ।

ਵਿਲੇਜ ਡਿਫੈਂਸ ਕਮੇਟੀਆ ਵੀ ਸਮੱਗਲਿੰਗ ਰੋਕਣ ਵਿਚ ਨਾਕਾਮ

ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜ਼ਿਆਦਾਤਰ ਸਰਹੱਦੀ ਪਿੰਡਾਂ ਵਿਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੁਝ ਖਤਰਨਾਕ ਪਿੰਡਾਂ ਦੇ ਇਲਾਕਿਆਂ ਵਿਚ ਡਰੋਨ ਦੀ ਮੂਵਮੈਂਟ ਅਤੇ ਹੈਰੋਇਨ ਦੀ ਸਮੱਗਲਿੰਗ ਬਦਸੂਤਰ ਜਾਰੀ ਹੈ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬੀ. ਐੱਸ. ਐੱਫ. ਵੱਲੋਂ 300 ਤੋਂ ਵੱਧ ਡਰੋਨ ਫੜੇ ਜਾ ਚੁੱਕੇ ਹਨ ਜੋ ਅਗਲੇ ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ।

ਪੁਲਸ ਵੱਲੋਂ ਵੀ ਫੜੀ ਜਾ ਚੁੱਕੀ ਹੈ ਵੱਡੀ ਖੇਪ 

ਬੀ. ਐੱਸ. ਐੱਫ ਦੇ ਨਾਲ-ਨਾਲ ਸ਼ਹਿਰੀ ਅਤੇ ਦਿਹਾਤੀ ਪੁਲਸ ਵੱਲੋਂ ਵੀ ਲਗਾਤਾਰ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਫੜੀ ਜਾ ਰਹੀ ਹੈ, ਜਿਨ੍ਹਾਂ ’ਚ 106 ਕਿਲੋ ਹੈਰੋਇਨ ਦੀ ਖੇਪ ਵੀ ਸ਼ਾਮਲ ਹੈ। ਸਮੂਹ ਪੁਲਸ ਥਾਣਿਆਂ ਵਿਚ ਆਏ ਦਿਨ ਕੋਈ ਨਾ ਕੋਈ ਸਮੱਗਲਰ ਹੈਰੋਇਨ ਦੀ ਛੋਟੀ ਰਿਕਵਰੀ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

ਸਰਹੱਦੀ ਪਿੰਡਾਂ ’ਚ ਸਰਵੇ ਕਰਵਾਇਆ ਜਾਵੇ ਤਾਂ ਹੋਣਗੇ ਵੱਡੇ ਖੁਲਾਸੇ

ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਿਕਸੇ ਈਮਾਨਦਾਰ ਸੁਰੱਖਿਆ ਏਜੰਸੀ ਵੱਲੋਂ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦੇ ਆਮਦਨ ਦੇ ਸਰੋਤਾਂ ਦਾ ਸਰਵੇ ਕਰਵਾਇਆ ਜਾਵੇ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ। ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਕੋਲ ਆਲੀਸ਼ਾਨ ਮਕਾਨ ਅਤੇ ਹਰ ਤਰ੍ਹਾਂ ਦੀ ਲਗਜ਼ਰੀ ਸੁਵਿਧਾ ਹੈ ਪਰ ਉਨ੍ਹਾਂ ਦਾ ਬਿਜ਼ਨੈੱਸ ਕੀ ਹੈ ਅਤੇ ਆਮਦਨ ਦਾ ਸ੍ਰੋਤ ਕੀ ਹੈ, ਇਹ ਪਤਾ ਨਹੀਂ ਹੈ।

ਪੁਲਸ ਦੀਆਂ ਕੁਝ ਕਾਲੀਆਂ ਭੇਡਾਂ ਵੀ ਸ਼ਾਮਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਦੀਆਂ ਕੁਝ ਕਾਲੀਆਂ ਭੇਡਾਂ ਵੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਕੀਤੇ ਗਏ ਹਨ। ਕੁਝ ਵੱਡੇ ਅਧਿਕਾਰੀਆਂ ਨੂੰ ਤਾਂ ਫੜਿਆ ਵੀ ਜਾ ਚੁੱਕਾ ਸੀ, ਉਥੇ ਸਰਹੱਦੀ ਇਲਾਕਿਆਂ ਦੇ ਪੁਲਸ ਥਾਣਿਆਂ ਵਿਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਸਰਵੇ ਕੀਤਾ ਜਾਣਾ ਜ਼ਰੂਰੀ ਹੈ। ਸਰਹੱਦੀ ਇਲਾਕਿਆਂ ’ਚ ਸਖਤ ਅਤੇ ਈਮਾਨਦਾਰ ਅਧਿਕਾਰੀਆਂ ਅਤੇ ਕਰਮਚਾਰੀਆ ਦੀ ਤਾਇਨਾਤੀ ’ਤੇ ਫੋਕਸ ਕੀਤਾ ਜਾਣਾ ਜ਼ਰੂਰੀ ਹੈ।


author

Shivani Bassan

Content Editor

Related News