ਇਤਿਹਾਸਕ ਜੋੜ ਮੇਲਾ ਸ਼ੁਰੂ ਹੋਣ ਦੇ ਬਾਵਜੂਦ ਪੁਲਸ ਚੌਕੀ ਦੇ ਦਰਵਾਜ਼ੇ ਬੰਦ
Friday, Aug 16, 2024 - 06:25 PM (IST)
ਬਾਬਾ ਬਕਾਲਾ ਸਾਹਿਬ(ਰਾਕੇਸ਼)- ਇਕ ਕਹਾਵਤ ਆਮ ਹੀ ਮਸ਼ਹੂਰ ਹੈ ਕਿ ‘ਘਰ ਵਾਲੇ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ’, ਇਹ ਮਿਸਾਲ ਉਸ ਵੇਲੇ ਸਾਬਤ ਹੋਈ ਜਦੋਂ ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਚਲੀ ਪੁਲਸ ਚੌਕੀ ਦੇ ਦਰਵਾਜ਼ੇ ਬੰਦ ਦੇਖੇ ਗਏ। ਹੁਣ ਜਦਕਿ ਕਸਬੇ ਵਿਚ ਇਤਿਹਾਸਕ ਜੋੜ ਮੇਲਾ ਲਗਭਗ ਸ਼ੁਰੂ ਹੋ ਚੁੱਕਾ ਹੈ ਅਤੇ ਇਥੇ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਇਕ ਸੂਬਾਈ ਪੱਧਰ ਦੇ ਸਮਾਗਮ ਨੂੰ ਸੰਬੋਧਨ ਵੀ ਕੀਤਾ ਜਾਵੇਗਾ। ਮੇਲੇ ਦੌਰਾਨ ਕਸਬੇ ਵਿਚਲੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਵੀ ਸਥਾਨਕ ਪੁਲਸ ਚੌਕੀ ਦੇ ਹਿੱਸੇ ਆਉਂਦਾ ਹੈ, ਪਰ ਅੱਜ ਜਦੋਂ ਇਕ ਅਜਿਹੇ ਮਸਲੇ ਵਿਚ ਜਗ ਬਾਣੀ ਟੀਮ ਵੱਲੋਂ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਦਾ ਦੌਰਾ ਕੀਤਾ ਗਿਆ ਤਾਂ ਉਥੇ ਕੇਵਲ ਇਕ ਹੋਮਡਾਰਡ ਜਵਾਨ ਸ਼ਾਦੀ ਲਾਲ ਹੀ ਹਾਜ਼ਰ ਮਿਲਿਆ, ਜਦਕਿ ਚੌਕੀ ਇੰਚਾਰਜ ਆਪਣੇ ਦਫਤਰ ਵਿਚ ਨਹੀਂ ਸਨ ਅਤੇ ਚੌਕੀ ਦਾ ਦਰਵਾਜ਼ਾ ਵੀ ਬੰਦ ਸੀ।
ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ
ਬਾਬਾ ਬਕਾਲਾ ਸਾਹਿਬ ਵਿਖੇ ਅੱਜ ਸਵੇਰੇ ਤੜਕਸਾਰ ਇਕ ਬੇਅਦਬੀ ਦੀ ਕੋਸ਼ਿਸ਼ ਦੇ ਮਾਮਲੇ ਸਬੰਧੀ ਸਾਰੀ ਜਾਣਕਾਰੀ ਹਾਸਲ ਕਰਨ ਲਈ ਇਹ ਟੀਮ ਪੁਲਸ ਚੌਕੀ ਪੁੱਜੀ ਸੀ, ਪਰ ਉਥੇ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਹਾਜ਼ਰ ਨਹੀਂ ਸੀ। ਚੌਕੀ ਵਿਚ ਪੁਲਸ ਨਫਰੀ ਦੀ ਵੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਭਰ ਵਿਚ 52 ਜੱਜਾਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8