ਤੇਜ਼ੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜ, ਬਦਲ ਜਾਵੇਗੀ ਇਲਾਕੇ ਦੀ ਨੁਹਾਰ : ''ਆਪ'' ਹਲਕਾ ਇੰਚਾਰਜ ਸ਼ਮਸ਼ੇਰ ਸਿੰਘ

Sunday, Sep 22, 2024 - 08:21 PM (IST)

ਤੇਜ਼ੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜ, ਬਦਲ ਜਾਵੇਗੀ ਇਲਾਕੇ ਦੀ ਨੁਹਾਰ : ''ਆਪ'' ਹਲਕਾ ਇੰਚਾਰਜ ਸ਼ਮਸ਼ੇਰ ਸਿੰਘ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- 'ਆਮ ਆਦਮੀ ਪਾਰਟੀ' ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਐਤਵਾਰ ਨੂੰ ਹਲਕੇ ਦੇ ਪਿੰਡਾਂ ਪੰਡੋਰੀ ਬੈਂਸਾਂ, ਜੰਡੀ, ਸਿੱਧਪੁਰ, ਉੱਚਾ ਧਕਾਲਾ ਅਤੇ ਕਠਿਆਲੀ 'ਚ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਹਲਕੇ ਦੇ ਪਿੰਡ ਉੱਚਾ ਧਕਾਲਾ ਵਿਖੇ ਕਰਵਾਏ ਜਾਣ ਵਾਲੇ ਕੰਮਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੇ ਦੀਨਾਨਗਰ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਨਾਉਣ ਦੀ ਵੀ ਗੱਲ ਆਖੀ।

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਵੇਲੇ ਦੀਨਾਨਗਰ ਦੇ ਦੋਰਾਂਗਲਾ ਬਲਾਕ 'ਚ ਮਨਰੇਗਾ ਅਤੇ ਹੋਰ ਯੋਜਨਾਵਾਂ ਤਹਿਤ ਕਰੀਬ ਡੇਢ ਕਰੋੜ ਰੁਪਏ ਤੋਂ ਵੱਧ ਰਾਸ਼ੀ ਨਾਲ ਸਾਲਿਡ ਵੇਸਟ ਮੈਨੇਜਮੈਂਟ ਅਤੇ ਗਲੀਆਂ-ਨਾਲੀਆਂ ਬਣਾਉਣ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਹਲਕੇ ਦੇ ਦੀਨਾਨਗਰ ਅਤੇ ਗੁਰਦਾਸਪੁਰ ਬਲਾਕਾਂ ਦੇ ਪਿੰਡਾਂ 'ਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਕੰਮ ਤੇਜੀ ਨਾਲ ਜਾਰੀ ਹਨ, ਜਿਨ੍ਹਾਂ ਵਿੱਚ ਖੇਡ ਸਟੇਡੀਅਮ, ਗਲੀਆਂ-ਨਲੀਆਂ ਅਤੇ ਸਾਲਿਡ ਵੇਸਟ ਮੈਨੇਜਮੈਂਟ ਦੇ ਬਿਨਾਂ ਕਿਸੇ ਪੱਖਪਾਤ ਦੇ ਕਰਵਾਏ ਜਾ ਰਹੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਇਹ ਕਾਰਜ ਆਉਣ ਵਾਲੇ ਸਮੇਂ ਵਿੱਚ ਦੀਨਾਨਗਰ ਹਲਕੇ ਦੀ ਨੁਹਾਰ ਬਦਲ ਕੇ ਰੱਖ ਦੇਣਗੇ। 

PunjabKesari

ਉਨ੍ਹਾਂ ਕਿਹਾ ਕਿ ਹਲਕੇ ਅੰਦਰ ਮਨਰੇਗਾ ਯੋਜਨਾ ਦੀ ਸਹੀ ਢੰਗ ਨਾਲ ਵਰਤੋਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਟੀਚਾ ਮਨਰੇਗਾ ਰਾਹੀਂ ਇਕੱਲਾ ਪਿੰਡਾਂ ਦਾ ਵਿਕਾਸ ਹੀ ਨਹੀਂ ਸਗੋਂ ਹੱਥੀਂ ਕਿਰਤ ਕਰਨ ਵਾਲੇ ਗੈਰ ਹੁਨਰਮੰਦ ਲੋਕਾਂ ਨੂੰ ਸਾਲ ਵਿੱਚ 100 ਦਿਨ ਰੁਜ਼ਗਾਰ ਯਕੀਨੀ ਬਨਾਉਣਾ ਵੀ ਹੈ। ਇਸ ਲਈ ਮਨਰੇਗਾ ਯੋਜਨਾ ਰਾਹੀਂ ਵਿਕਾਸ ਅਤੇ ਰੁਜਗਾਰ ਦੇ ਇਹ ਦੋਵੇਂ ਕੰਮ ਸੰਜੀਦਗੀ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਬਲਾਕ ਪ੍ਰਧਾਨ ਜਸਬੀਰ ਸਿੰਘ ਕਠਿਆਲੀ, ਹੈਪੀ ਚੌਹਾਨ, ਰਣਜੀਤ ਸਿੰਘ ਰਾਣਾ ਕਠਿਆਲੀ, ਹਰਜਾਪ ਸਿੰਘ, ਸੁਤੰਤਰ ਸਿੰਘ ਅਤੇ ਗੋਰਾ ਕੱਤੋਵਾਲ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖ਼ੌਫ਼ਨਾਕ ਅੰਤ ; ''ਸੌਰੀ ਮੇਰੀ ਜਾਨ... ਗੁੱਡਬਾਏ...'' ਲਿਖ ਮੁਕਾ ਲਈ ਜੀਵਨਲੀਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News