ਪੰਚਾਇਤ ਚੋਣ 2024: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਕੇਂਦਰਾਂ ਦਾ ਦੌਰਾ, ਸ਼ਾਂਤੀਪੂਰਨ ਹੋਈ ਵੋਟਿੰਗ

Tuesday, Oct 15, 2024 - 04:42 PM (IST)

ਪੰਚਾਇਤ ਚੋਣ 2024:  ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਕੇਂਦਰਾਂ ਦਾ ਦੌਰਾ, ਸ਼ਾਂਤੀਪੂਰਨ ਹੋਈ ਵੋਟਿੰਗ

ਗੁਰਦਾਸਪੁਰ (ਹਰਮਨ): ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਵਲੋਂ ਜ਼ਿਲ੍ਹੇ ਦੀਆਂ 882 ਗ੍ਰਾਮ ਪੰਚਾਇਤਾਂ ਲਈ ਹੋ ਰਹੀਆਂ ਚੋਣਾਂ ਦਾ ਜਾਇਜ਼ਾ ਲੈਣ ਲਈ ਰਣਜੀਤ ਬਾਗ, ਬੱਦੋਵਾਲ, ਬੇਅੰਤ ਕਾਲਜ ਸਮੇਤ ਵੱਖ-ਵੱਖ ਪੋਲਿੰਗ ਕੇਂਦਰ ਦਾ ਦੌਰਾ ਕਰ ਸ਼ਾਂਤੀਪੂਰਨ ਮਤਦਾਨ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 4 ਵਜੇ ਵੋਟਿੰਗ ਖ਼ਤਮ ਹੋਣ ਉਪਰੰਤ ਗਿਣਤੀ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰ ਸਿੰਘ ਵੀ ਹਾਜ਼ਰ ਸਨ ।

ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੌਰਾਨ ਤਰਨਤਾਰਨ 'ਚ ਫਾਇਰਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News