ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ’ਤੇ ਚਿੱਟੀ ਪੱਟੀ ਕਰਨ ਦੀ ਮੰਗ

Sunday, Nov 10, 2024 - 06:41 PM (IST)

ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ’ਤੇ ਚਿੱਟੀ ਪੱਟੀ ਕਰਨ ਦੀ ਮੰਗ

ਝਬਾਲ(ਨਰਿੰਦਰ)-ਧੁੰਦ ਦੇ ਮੌਸਮ ਵਿਚ ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਸੜਕ ਮਹਿਕਮੇ ਨੂੰ ਸੜਕਾਂ ਦੇ ਵਿਚਕਾਰ ਅਤੇ ਸਾਇਡ ’ਤੇ ਚਿੱਟੀ ਪੱਟੀ ਲਗਾਉਣ ਦੀ ਮੰਗ ਕਰਦਿਆਂ ਸੀ.ਪੀ.ਆਈ ਦੇ ਜ਼ਿਲਾ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ,ਖਾਲੜਾ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ,ਕਿਸਾਨ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ,ਕਾਮਰੇਡ ਜਸਪਾਲ ਸਿੰਘ ਢਿੱਲੋਂ ਅਤੇ ਕਾਮਰੇਡ ਯਸ਼ਪਾਲ ਝਬਾਲ ਨੇ ਕਿਹਾ ਸੜਕਾਂ ਚਿੱਟੀ ਪੱਟੀ ਨਾ ਹੋਣ ਕਰਕੇ ਸੰਘਣੀ ਧੁੰਦ ਵਿਚ ਵਾਹਨ ਚਲਾਉਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਸੜਕ ਨਾ ਦਿਸਣ ਕਰਕੇ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ, ਜਿਸ ਨਾਲ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ। 

ਇਸ ਲਈ ਡਿਪਟੀ ਕਮਿਸ਼ਨਰ ਸਾਹਿਬ ਅਤੇ ਸੜਕ ਮਹਿਕਮੇ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਅਗਲੇ ਟਾਈਮ ਵਿਚ ਸੰਘਣੀਆਂ ਧੁੰਦਾ ਪੈਣ ਤੋਂ ਪਹਿਲਾਂ-ਪਹਿਲਾਂ ਸੜਕਾਂ ’ਤੇ ਚਿੱਟੇ ਰੰਗ ਦੀ ਪੱਟੀ ਲਗਾਈ ਜਾਵੇ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ।


author

Shivani Bassan

Content Editor

Related News