ਭੇਦਭਰੀ ਹਾਲਤ ’ਚ ਵਿਅਕਤੀ ਦੀ ਮੌਤ

Friday, Jul 19, 2024 - 01:29 PM (IST)

ਮਜੀਠਾ (ਪ੍ਰਿਥੀਪਾਲ)-ਪੁਲਸ ਥਾਣਾ ਮਜੀਠਾ ਅਧੀਨ ਆਉਂਦੀ ਢਿੰਗਨੰਗਲ ਨਹਿਰ ’ਤੇ ਮਜੀਠਾ ਨਾਗ ਕਲਾਂ ਪੁਲ ਦੇ ਲਾਗੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਚ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਚਲਾਈ ਮੁਹਿੰਮ

ਜਾਣਕਾਰੀ ਅਨੁਸਾਰ ਅੱਜ ਦੇਰ ਰਾਤ ਮਜੀਠਾ ਦੇ ਡੇਰਾ ਬਾਬਾ ਭਾਈ ਸਾਲ੍ਹੋ ਜੀ ਨਾਗ ਕਲਾਂ ਮਜੀਠਾ ਕੋਲ ਇਕ ਵਿਅਕਤੀ ਨਹਿਰ ਦੇ ਲਾਗੇ ਪਿਆ ਮਿਲਿਆ, ਜਿਸ ਸਬੰਧੀ ਲਾਗਲੇ ਘਰਾਂ ਡੇਰਿਆਂ ਵਾਲਿਆਂ ਨੂੰ ਪਤਾ ਲਗਾ ਤਾਂ ਉਨ੍ਹਾਂ ਆ ਕੇ ਵੇਖਿਆ ਕਿ ਇਕ ਵਿਅਕਤੀ ਡਿੱਗਾ ਪਿਆ ਸੀ। ਉਨ੍ਹਾਂ ਨੇ ਥਾਣਾ ਮਜੀਠਾ ਵਿਖੇ ਇਤਲਾਹ ਦਿੱਤੀ ਜਿਸ ’ਤੇ ਪੁਲਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਵੇਖਿਆ ਤਾਂ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਛਗਿੱਛ ਕਰਨ ’ਤੇ ਉਕਤ ਵਿਅਕਤੀ ਦੀ ਸ਼ਨਾਖਤ ਕਰਨਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਵਡਾਲਾ ਵਜੋਂ ਹੋਈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਨਸੀਹਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News