ਦਾਤਰ ਤੇ ਡਾਂਗਾਂ ਨਾਲ ਵਿਅਕਤੀ ਦੀ ਕੀਤੀ ਕੁੱਟਮਾਰ, ਹੋਈ ਮੌਤ
Tuesday, May 20, 2025 - 04:18 PM (IST)

ਬਟਾਲਾ(ਸਾਹਿਲ, ਯੋਗੀ, ਅਸ਼ਵਨੀ)- ਦਾਤਰ ਤੇ ਡਾਂਗਾਂ ਨਾਲ ਕੁੱਟਮਾਰ ਕਰਨ ਨਾਲ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਵਲੋਂ ਦੋ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਐੱਸ. ਐੱਚ. ਓ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਮ੍ਰਿਤਕ ਦੇ ਪਿਤਾ ਸਤਪਾਲ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਕੋਟਲੀ ਢਾਡੀਆਂ ਨੇ ਲਿਖਵਾਇਆ ਕਿ ਉਸਦਾ 40 ਸਾਲਾ ਲੜਕਾ ਵਿਜੈਪਾਲ ਸਿੰਘ ਬੀਤੀ 16 ਮਈ ਨੂੰ ਘਰ ਵਿਚ ਮੌਜੂਦ ਸੀ ਕਿ ਰਾਤ 8 ਵਜੇ ਦੇ ਕਰੀਬ ਜੋਗਿੰਦਰ ਸਿੰਘ ਉਰਫ ਬੱਬੀ ਅਤੇ ਆਕਾਸ਼ ਮਸੀਹ ਵਾਸੀਆਨ ਪਿੰਡ ਪਾਰੋਵਾਲ ਇਸ ਨੂੰ ਆਪਣੇ ਨਾਲ ਲੈ ਕੇ ਚਲੇ ਗਏ, ਜਿਸ ’ਤੇ ਸਾਰੀ ਰਾਤ ਉਸਦਾ ਲੜਕਾ ਘਰ ਵਾਪਸ ਨਹੀਂ ਆਇਆ ਅਤੇ ਜਦੋਂ ਉਸਦੀ ਭਾਲ ਸ਼ੁਰੂ ਕੀਤੀ ਤਾਂ ਅਗਲੇ ਦਿਨ 17 ਮਈ ਨੂੰ ਸਵੇਰੇ 6 ਵਜੇ ਦੇ ਕਰੀਬ ਦੇਖਿਆ ਕਿ ਇਹ ਪਿੰਡ ਕੋਟਲੀ ਢਾਡੀਆਂ ਦੇ ਸਮਸ਼ਾਨਘਾਟ ਵਿਚ ਪਿਆ ਮਿਲਿਆ, ਜਿਸਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ’ਤੇ ਉਹ ਆਪਣੇ ਉਕਤ ਲੜਕੇ ਨੂੰ ਘਰ ਲੈ ਗਏ, ਜਿਸ ਨੇ ਦੱਸਿਆ ਕਿ ਜੋਗਿੰਦਰ ਸਿੰਘ ਤੇ ਆਕਾਸ਼ ਮਸੀਹ ਨੇ ਉਸਦੇ ਕ੍ਰਮਵਾਰ ਸੋਟੇ ਤੇ ਦਾਤਰ ਨਾਲ ਸੱਟਾਂ ਮਾਰੀਆਂ ਅਤੇ ਉਪਰੰਤ ਉਸ ਨੂੰ ਸ਼ਮਸ਼ਾਨਘਾਟ ਵਿਚ ਸੁੱਟ ਕੇ ਚਲੇ ਗਏ।
ਇਹ ਵੀ ਪੜ੍ਹੋ- ਜਿੰਮ ਜਾਣ ਵਾਲੇ ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ, ਉਮਰ ਭਰ ਲਈ ਪੈ ਸਕਦੈ ਪਛਤਾਉਣਾ
ਉਕਤ ਬਿਆਨਕਰਤਾ ਮੁਤਾਬਕ ਉਪਰੰਤ ਉਸ ਨੇ ਆਪਣੇ ਲੜਕੇ ਵਿਜੈਪਾਲ ਸਿੰਘ ਦੀ ਹਾਲਤ ਖਰਾਬ ਹੁੰਦੀ ਦੇਖ ਇਸ ਨੂੰ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੋਂ ਡਾਕਟਰਾਂ ਨੇ ਇਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਜਿਥੇ ਦੌਰਾਨੇ ਇਲਾਜ ਬੀਤੇ ਕੱਲ 18 ਮਈ ਨੂੰ ਉਸਦੇ ਉਕਤ ਲੜਕੇ ਦੀ ਮੌਤ ਹੋ ਗਈ ਅਤੇ ਇਹ ਮੌਤ ਉਕਤ ਦੋਵਾਂ ਵਿਅਕਤੀਆਂ ਵਲੋਂ ਸੱਟਾਂ ਮਾਰਨ ਨਾਲ ਹੋਈ।
ਇਹ ਵੀ ਪੜ੍ਹੋ- ਜਿਸ ਥਾਣੇ 'ਚ ASI ਦੀ ਬੋਲਦੀ ਸੀ ਤੂਤੀ ਉਸੇ ਥਾਣੇ 'ਚ ਦਰਜ ਹੋਇਆ ਪਰਚਾ, ਹੈਰਾਨ ਕਰਨ ਵਾਲਾ ਹੈ ਮਾਮਲਾ
ਸਤਪਾਲ ਸਿੰਘ ਨੇ ਪੁਲਸ ਨੂੰ ਲਿਖਵਾਇਆ ਕਿ ਵਜ਼ਾ ਰੰਜਿਸ਼ ਇਹ ਹੈ ਕਿ ਕੁਝ ਦਿਨ ਪਹਿਲਾਂ ਸ਼ਰਾਬ ਪੀਣ ਤੋਂ ਉਸਦੇ ਲੜਕੇ ਵਿਜੈਪਾਲ ਸਿੰਘ ਦੀ ਉਕਤ ਆਕਾਸ਼ ਮਸੀਹ ਤੇ ਜੋਗਿੰਦਰ ਸਿੰਘ ਨਾਲ ਤਕਰਾਰ ਹੋਈ ਸੀ। ਐੱਸ. ਐੱਚ. ਓ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਘਣੀਏ ਕੇ ਬਾਂਗਰ ਵਿਖੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਬਣਦੀ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ਰਾਬ ਦੇ ਠੇਕੇ 'ਤੇ ਗ੍ਰਨੇਡ ਹਮਲਾ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਬੱਬਰ ਖਾਲਸਾ ਦੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8