ਕਾਰ ਦਾ ਟਾਇਰ ਫਟਣ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

09/28/2019 1:53:18 AM

ਬਾਬਾ ਬਕਾਲਾ ਸਾਹਿਬ, (ਰਾਕੇਸ਼)— ਸ਼ੁਕੱਰਵਾਰ ਇਥੇ ਸਵੇਰੇ ਕਰੀਬ ਸਾਢੇ 8 ਵਜੇ ਵਾਪਰੇ ਇਕ ਹਾਦਸੇ 'ਚ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਕਾਰ, ਜਿਸ 'ਚ ਰਣਜੀਤ ਐਵੀਨਿਊ ਅੰਮ੍ਰਿਤਸਰ ਵਾਸੀ 2 ਨੌਜਵਾਨ ਸਵਾਰ ਸਨ, ਦੀ ਕਾਰ ਦਾ ਅਚਾਨਕ ਟਾਇਰ ਫਟ ਜਾਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰ ਕੇ ਦੂਸਰੇ ਪਾਸੇ ਜਾ ਪਈ। ਅਚਾਨਕ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਇਕ ਟਰੱਕ ਦੀ ਲਪੇਟ 'ਚ ਆਏ ਕਾਰ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਤੇ ਕਾਰ 'ਚ ਬੁਰੀ ਤਰ੍ਹਾਂ ਫਸ ਗਏ।
ਮੌਕੇ 'ਤੇ ਪੁੱਜੇ ਹਾਈਵੇ ਪੈਟਰੋਲਿੰਗ ਦੇ ਸਹਾਇਕ ਸਬ-ਇੰਸਪੈਕਟਰ ਸੁਰਜੀਤ ਸਿੰਘ ਤੇ ਸੁਖਚੈਨ ਸਿੰਘ ਨੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਰ 'ਚੋਂ ਕੱਢਿਆ। ਜ਼ਖਮੀਆਂ 'ਚ ਅਮਨਦੀਪ ਸਿੰਘ ਤੇ ਰਿਸ਼ਭ ਦੱਸੇ ਜਾਂਦੇ ਹਨ। ਅੰਮ੍ਰਿਤਸਰ ਲਿਜਾਂਦੇ ਸਮੇਂ ਰਿਸ਼ਭ ਦੀ ਰਸਤੇ 'ਚ ਹੀ ਮੌਤ ਹੋ ਗਈ, ਜਦਕਿ ਅਮਨਦੀਪ ਨੂੰ ਗੰਭੀਰ ਹਾਲਤ 'ਚ ਅੰਮ੍ਰਿਤਸਰ ਦੇ ਇਕ ਹਸਪਤਾਲ ਪਹੁੰਚਾਇਆ ਗਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


KamalJeet Singh

Content Editor

Related News