ਅਣਪਛਾਤਿਆਂ ਵਲੋਂ 80 ਸਾਲਾ ਬਜ਼ੁਰਗ ਮਾਤਾ ’ਤੇ ਜਾਨਲੇਵਾ ਹਮਲਾ, 10 ਹਜ਼ਾਰ ਖੋਹੇ

Monday, Feb 12, 2024 - 06:25 PM (IST)

ਅਣਪਛਾਤਿਆਂ ਵਲੋਂ 80 ਸਾਲਾ ਬਜ਼ੁਰਗ ਮਾਤਾ ’ਤੇ ਜਾਨਲੇਵਾ ਹਮਲਾ, 10 ਹਜ਼ਾਰ ਖੋਹੇ

ਬਟਾਲਾ (ਸਾਹਿਲ)- ਬੀਤੀ ਰਾਤ ਅੱਡਾ ਕਿਲਾ ਲਾਲ ਸਿੰਘ ਵਿਖੇ ਕੁਝ ਅਣਪਛਾਤਿਆਂ ਵਲੋਂ ਇਕ ਘਰ ਵਿਚ ਦਾਖ਼ਲ ਹੋ ਕੇ 80 ਸਾਲਾ ਬਜ਼ੁਰਗ ਮਾਤਾ ’ਤੇ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਮਾਤਾ ਦੇ ਭਰਾਤਾ ਪ੍ਰੇਮ ਮਸੀਹ ਵਾਸੀ ਪਿੰਡ ਬਾਲੇਵਾਲ ਨੇ ਦੱਸਿਆ ਕਿ ਮੇਰੀ 80 ਸਾਲਾ ਭੈਣ ਪ੍ਰਵੀਨਾ ਪਤਨੀ ਜਗੀਰ ਮਸੀਹ ਜੋ ਕਿਲਾ ਲਾਲ ਸਿੰਘ ਵਿਖੇ ਰਹਿੰਦੀ ਹੈ, ਬੀਤੀ ਰਾਤ 9 ਵਜੇ ਦੇ ਕਰੀਬ ਘਰ ਵਿਚ ਇਕੱਲੀ ਸੀ ਕਿ ਇਸੇ ਦੌਰਾਨ ਤਿੰਨ ਅਣਪਛਾਤੇ ਵਿਅਕਤੀ ਆਏ, ਜਿੰਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ  ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਇਸੇ ਦੌਰਾਨ ਅਣਪਛਾਤਿਆਂ ਨੇ ਉਸਦੇ ਮੂੰਹ ’ਤੇ ਬੋਰੀ ਪਾ ਕੇ ਉਸਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ :  ਮਾਨਸਾ:  ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਦੱਸਿਆ ਕਿ ਮਾਰ ਕੁੱਟ ਕਰਕੇ ਅੱਧਮੋਈ ਹੋਣ ਦੇ ਬਾਅਦ ਅਣਪਛਾਤੇ ਘਰ ਅੰਦਰ ਦਾਖਲ ਹੋ ਕੇ ਅਲਮਾਰੀ ਵਿਚ ਪਏ 10 ਹਜ਼ਾਰ ਰੁਪਏ ਨਕਦੀ ਲੁੱਟ ਕੇ ਲੈ ਗਏ। ਪ੍ਰੇਮ ਮਸੀਹ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੂੰ ਰਾਤ ਸਮੇਂ ਹੀ ਦੇ ਦਿੱਤੀ ਸੀ ਅਤੇ ਪੁਲਸ ਨੇ ਰਾਤ ਸਮੇਂ ਘਰ ਆਣ ਕੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ। ਉਸ ਦੱਸਿਆ ਕਿ ਉਸ ਨੇ ਆਪਣੀ ਭੈਣ ਪ੍ਰਵੀਨਾ ਨੂੰ ਹਾਲਤ ਨਾਜ਼ੁਕ ਕਰਕੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News