ਦਰਸ਼ਨ ਸਿੰਘ ਪਰਿਵਾਰ ਸਣੇ ਗੁ. ਬੀੜ ਸਾਹਿਬ ਵਿਖੇ ਹੋਏ ਨਤਮਸਤਕ
Monday, May 07, 2018 - 11:11 AM (IST)

ਬੀੜ ਸਾਹਿਬ/ਝਬਾਲ (ਬਖਤਾਵਰ, ਲਾਲੂਘੁੰਮਣ, ਭਾਟੀਆ) : ਮਾਣਯੋਗ ਹਾਈ ਕੋਰਟ ਦੇ ਜੱਜ ਦਰਸ਼ਨ ਸਿੰਘ ਐਤਵਾਰ ਨੂੰ ਪਰਿਵਾਰ ਸਣੇ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨਾਲ ਤਰਨਤਾਰਨ ਤੋਂ ਸੈਸ਼ਨ ਜੱਜ ਮੈਡਮ ਹਰਪ੍ਰੀਤ ਕੌਰ ਰੰਧਾਵਾ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੈਨੇਜਰ ਜਥੇਦਾਰ ਜਗਜੀਤ ਸਿੰਘ ਸਾਂਘਣਾ ਅਤੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਜੱਜ ਦਰਸ਼ਨ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਬੀੜ ਸਾਹਿਬ ਵਿਖੇ ਬੀਤੇ ਸ਼ੁੱਕਰਵਾਰ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ। ਇਸ ਮੌਕੇ ਏ. ਐੱਸ. ਆਈ. ਹਰਸਾ ਸਿੰਘ, ਏ. ਐੱਸ. ਆਈ. ਰਾਜਬੀਰ ਸਿੰਘ, ਅਮਰਜੀਤ ਸਿੰਘ ਨਾਜਰ ਰੀਡਰ, ਏ. ਐੱਸ. ਆਈ. ਹਰੀ ਸਿੰਘ, ਦਿਲਬਾਗ ਸਿੰਘ ਝਬਾਲ ਅਤੇ ਗੁਰਜੀਤ ਸਿੰਘ ਪੰਜਵੜ ਆਦਿ ਹਾਜ਼ਰ ਸਨ।