ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

Tuesday, Sep 10, 2019 - 08:54 PM (IST)

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

ਬਟਾਲਾ, (ਜ.ਬ)- ਸ਼ਹਿਰ ਦੇ ਨਜ਼ਦੀਕੀ ਪਿੰਡ ਅਕਰਪੁਰਾ ਵਿਖੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਕਿਲ੍ਹਾਂ ਲਾਲ ਸਿੰਘ ਦੇ ਏ. ਐਸ. ਆਈ ਯੂਨਸ ਮਸੀਹ ਨੇ ਦੱਸਿਆ ਕਿ ਪਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਅਕਰਪੁਰਾ ਜੋ ਕਿ ਖੇਤਾਂ ਵਿਚ ਪੱਠੇ ਵੱਡ ਰਿਹਾ ਸੀ। ਜਿਥੇ ਇਕ ਬਿਜਲੀ ਦੀ ਤਾਰ ਟੁੱਟੀ ਪਈ ਸੀ, ਜਿਸ 'ਤੇ ਉਸ ਦਾ ਅਚਾਨਕ ਪੈਰ ਆ ਗਿਆ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਵਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਧਾਰਾ 304 ਏ ਤਹਿਤ ਕੇਸ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ।


author

Bharat Thapa

Content Editor

Related News