ਕੋਰਟ ਕੰਪਲੈਕਸ ਦੇ ਬਾਹਰ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ

04/23/2022 1:06:08 PM

ਬਟਾਲਾ (ਬੇਰੀ) - ਸਥਾਨਕ ਕੋਰਟ ਕੰਪਲੈਕਸ ਦੇ ਬਾਹਰ ਉਸ ਵੇਲੇ ਭੱਜ-ਦੌੜ ਮੱਚ ਗਈ, ਜਦੋਂ ਓਮ ਇੰਟਰਪ੍ਰਾਈਜ਼ਿਜ਼ ਦੇ ਮਾਲਕ ਰਾਕੇਸ਼ ਵਰਮਾ ਅਤੇ ਬਟਾਲਾ ਦੇ ਉਦਯੋਗਪਤੀ ਪਵਨ ਕੁਮਾਰ ਪੰਮਾ ਆਹਮੋ-ਸਾਹਮਣੇ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਫਰਮ ਓਮ ਇੰਟਰਪ੍ਰਾਈਜ਼ਿਜ਼ ਵੱਲੋਂ ਪਵਨ ਕੁਮਾਰ ਪੰਮਾ ਨੂੰ ਕੁਝ ਮਾਲ ਸਪਲਾਈ ਕੀਤਾ ਸੀ। ਇਸ ਦੇ ਇਵਜ਼ ਵਿਚ ਪਵਨ ਕੁਮਾਰ ਪੰਮਾ ਵੱਲੋਂ ਉਨ੍ਹਾਂ ਨੂੰ 39,900 ਰੁਪਏ ਦਾ ਚੈੱਕ ਦਿੱਤਾ ਗਿਆ ਸੀ। 

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਕਤ ਚੈੱਕ ਨੂੰ ਬੈਂਕ ’ਚ ਲਾਇਆ ਤਾਂ ਉਹ ਚੈੱਕ ਡਿਸਆਨਰ ਹੋ ਗਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੈਸੇ ਨਹੀਂ ਮਿਲੇ। ਇਸ ਸਬੰਧੀ ਉਨ੍ਹਾਂ ਮਾਣਯੋਗ ਅਦਾਲਤ ’ਚ ਬਟਾਲਾ ਵਿਖੇ ਇਕ ਕੇਸ ਪਵਨ ਕੁਮਾਰ ਪੰਮਾ ਵਿਰੁੱਧ ਕੀਤਾ ਸੀ, ਜਿਸ ਤੋਂ ਬਾਅਦ ਪੰਮਾ ਅਦਾਲਤ ਅਦਾਲਤ ’ਚ ਪੇਸ਼ ਨਹੀਂ ਹੋਏ ਅਤੇ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਪੀ. ਓ. ਕਰਾਰ ਦੇ ਦਿੱਤਾ ਗਿਆ ਸੀ। ਅੱਜ ਜਦੋਂ ਪੰਮਾ ਕਿਸੇ ਹੋਰ ਕੇਸ ਦੇ ਸਬੰਧ ’ਚ ਅਦਾਲਤ ’ਚ ਪਹੁੰਚੇ ਸਨ ਤਾਂ ਉਨ੍ਹਾਂ ਦੇ ਵਕੀਲ ਗੌਰਵ ਵਰਮਾ ਵੱਲੋਂ ਮਾਣਯੋਗ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਕਿ ਪੰਮਾ ਇਕ ਚੈੱਕ ਬਾਊਂਸ ਦੇ ਕੇਸ ’ਚ ਪੀ. ਓ. ਹਨ। ਪਵਨ ਪੰਮਾ ਵੱਲੋਂ ਉਨ੍ਹਾਂ ਦੇ ਸਾਰੇ ਬਣਦੇ ਪੈਸੇ ਮਾਣਯੋਗ ਅਦਾਲਤ ’ਚ ਜਮ੍ਹਾ ਕਰਵਾ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਉਕਤ ਮਾਮਲੇ ਸਬੰਧੀ ਜਦੋਂ ਪਵਨ ਕੁਮਾਰ ਪੰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਜੋ ਦੋਸ਼ ਰਾਕੇਸ਼ ਵਰਮਾ ਵੱਲੋਂ ਲਾਏ ਗਏ ਹਨ, ਉਹ ਬੇਬੁਨਿਆਦ ਹਨ। ਅੱਜ ਤੋਂ 6 ਮਹੀਨੇ ਪਹਿਲਾ ਰਾਕੇਸ਼ ਵਰਮਾ ਦੇ ਭਰਾ ਰਮੇਸ਼ ਵਰਮਾ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਏ ਸਨ। ਇਸ ਮਾਮਲੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਗੱਲ ਕਹੀ ਸੀ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਰਾਕੇਸ਼ ਵਰਮਾ ਨੇ ਅਜੇ ਤੱਕ ਅਦਾਲਤ ’ਚ ਕੇਸ ਵਾਪਸ ਨਹੀਂ ਲਿਆ। ਉਨ੍ਹਾਂ ਨੇ ਨਾ ਤਾਂ ਅਦਾਲਤ ਤੋਂ ਜ਼ਮਾਨਤ ਮੰਗੀ ਹੈ ਅਤੇ ਨਾ ਹੀ ਉਕਤ ਕੇਸ ਨੂੰ ਲੜਨਾ ਹੈ। ਇਸ ਲਈ ਉਨ੍ਹਾਂ ਨੇ ਰਾਕੇਸ਼ ਵਰਮਾ ਦੇ ਪੈਸੇ ਮਾਣਯੋਗ ਅਦਾਲਤ ’ਚ ਜਮ੍ਹਾ ਕਰਵਾ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ


rajwinder kaur

Content Editor

Related News