ਨਕਲੀ ਆਧਾਰ ਕਾਰਡ ਬਣਾ ਕੇ ਬੁਢਾਪਾ ਪੈਨਸ਼ਨ ਲੈ ਰਿਰੈ ਜੋੜਾ,  ਇੰਝ ਖੁੱਲ੍ਹਿਆ ਭੇਤ

Sunday, Oct 13, 2024 - 02:35 PM (IST)

ਅਜਨਾਲਾ(ਗੁਰਜੰਟ)- ਬੁਢਾਪਾ ਅੰਗਹੀਣ ਅਤੇ ਵਿਧਵਾ ਔਰਤਾਂ ਨੂੰ ਮਿਲਣ ਵਾਲੀ ਪੈਨਸ਼ਨ ਵਿੱਚ ਉਸ ਸਮੇਂ ਵੱਡੀ ਧਾਂਧਲੀ ਸਾਹਮਣੇ ਆਈ ਜਦੋਂ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਚੜਤੇਵਾਲੀ ਤੋਂ ਇਕ ਵਿਅਕਤੀ ਨੇ ਪੈਨਸ਼ਨ ਲੈਣ ਦੀ ਖਾਤਰ ਨਕਲੀ ਆਧਾਰ ਕਾਰਡ ਬਣਾ ਕੇ ਆਪਣੀ ਮਾਂ ਤੋਂ ਵੀ ਛੇ ਸਾਲ ਉਮਰ ਵਧਾ ਲਈ। ਇਸ ਮਾਮਲੇ ਸਬੰਧੀ ਬਾਊ ਸਿੰਘ ਪੁੱਤਰ ਫੱਤੂ ਸਿੰਘ ਵਾਸੀ ਚੜਤੇਵਾਲੀ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਦਿੱਤੀ ਹੋਈ ਦਰਖਾਸਤ ਤੇ ਸਬੂਤਾਂ ਦੀਆਂ ਕਾਪੀਆਂ ਦਿਖਾਉਂਦਿਆਂ ਹੋਇਆਂ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੜਤੇਵਾਲੀ ਦੀ ਪੁਰਾਣੇ ਅਧਾਰ ਕਾਰਡ ਤੇ ਵੋਟਰ ਲਿਸਟ ਮੁਤਾਬਕ ਉਮਰ 34 ਸਾਲ ਬਣਦੀ ਹੈ ਅਤੇ ਉਸਦੀ ਪਤਨੀ ਸਿੰਦੋ ਉਰਫ ਸਿੰਦਰੋ ਦੀ 33 ਸਾਲ, ਪਰ ਉਕਤ ਦੋਵਾਂ ਪਤੀ ਪਤਨੀ ਨੇ 2022 ਵਿੱਚ ਬੁਢਾਪਾ ਪੈਨਸ਼ਨ ਲਗਵਾਉਣ ਦੀ ਖਾਤਰ ਨਕਲੀ ਆਧਾਰ ਕਾਰਡ ਬਣਵਾ ਕੇ ਆਪਣੀ ਉਮਰ 66 ਸਾਲ ਅਤੇ ਪਤਨੀ ਦੀ 61 ਸਾਲ ਕਰਵਾ ਦਿੱਤੀ।

ਇਹ ਵੀ ਪੜ੍ਹੋ-  ਜਾਇਦਾਦ ਨੂੰ ਲੈ ਕੇ 2 ਭਰਾਵਾਂ ’ਚ ਤਕਰਾਰ, ਭਰਜਾਈ ਨਾਲ ਕੀਤੀ ਸ਼ਰਮਨਾਕ ਹਰਕਤ

ਜਦੋਂ ਕਿ ਨਕਲੀ ਆਧਾਰ ਕਾਰਡ 'ਚ ਮਲਕੀਤ ਸਿੰਘ ਆਪਣੀ ਮਾਂ ਤੋਂ ਵੀ ਛੇ ਸਾਲ ਵੱਡਾ ਹੈ। ਉਹਨਾਂ ਦੱਸਿਆ ਕਿ ਉਕਤ ਦੋਵੇਂ ਪਤੀ-ਪਤਨੀ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਆਪਣੇ ਆਧਾਰ ਕਾਰਡ ਨਾਲ ਛੇੜਛਾੜ ਕਰਵਾ ਕੇ ਆਧਾਰ ਕਾਰਡ ਤੇ ਵੋਟਰ ਲਿਸਟ 'ਚ ਆਪਣੀ ਉਮਰ ਵਿਚ ਵਾਧਾ ਕੀਤਾ ਤੇ ਕਰੀਬ ਦੋ ਸਾਲ ਤੋਂ ਬੁਢਾਪਾ ਪੈਨਸ਼ਨ ਲੈ ਕੇ ਸਰਕਾਰ ਨੂੰ ਚੂਨਾ ਲਗਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਵੱਡੇ ਪੱਧਰ 'ਤੇ ਜਾਂਚ ਕੀਤੀ ਜਾਵੇ ਅਤੇ ਦੋਵਾਂ ਪਤੀ-ਪਤਨੀ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਲੈ ਪੈਸੇ ਵਾਪਸ ਲਏ ਜਾਣ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਤੀ ਦਾ ਖੌਫਨਾਕ ਕਾਰਾ, ਦਿਵਿਆਂਗ ਪੁੱਤਰ ਕਾਰਨ ਪਤਨੀ ਨੂੰ ਦਿੱਤੀ ਦਰਦਨਾਕ ਮੌਤ 

ਇਸ ਸਬੰਧੀ ਸਮਾਜਿਕ ਸੁਰੱਖਿਆ ਅਧਿਕਾਰੀ ਮੀਨਾ ਦੇਵੀ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾਵੇਗੀ, ਜੇਕਰ ਕੋਈ ਵਿਅਕਤੀ ਗਲਤ ਕਾਗਜ਼ ਆਦਿ ਬਣਾ ਕੇ ਪੈਨਸ਼ਨ ਹਾਸਲ ਕਰਦਾ ਹੈ ਤਾਂ ਉਸ ਦੀ ਪੈਨਸ਼ਨ ਰੱਦ ਕਰਕੇ ਉਸ ਤੋਂ ਰਿਕਵਰੀ ਕਰਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਫ਼ਿਲਮ ‘ਪੰਜਾਬ 95’ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਨੂੰ ਵਿਸ਼ੇਸ਼ ਹੁਕਮ ਕੀਤੇ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News