ਪਿੰਡ ਤੁਗਲਵਾਲ ਨੇੜੇ ਚੱਲ ਰਹੇ ਅੰਡਰਪਾਸ ਦੇ ਨਿਰਮਾਣ ਦਾ ਸਾਮਾਨ ਚੋਰੀ

Saturday, Aug 17, 2024 - 04:19 PM (IST)

ਗੁਰਦਾਸਪੁਰ (ਵਿਨੋਦ,ਹੇਮੰਤ)-ਪਿੰਡ ਤੁਗਲਵਾਲ ਐੱਨ.ਐੱਚ.ਏ.ਆਈ ਦੇ ਕੋਲ ਬਣ ਰਹੇ ਅੰਡਰਪਾਸ ਦਾ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲਾਲ ਬਾਬੂ ਪੁੱਤਰ ਗੰਗਾ ਮਾਂਝੀ ਵਾਸੀ ਪਟੇਡਾ ਥਾਣਾ ਦਰੋਲੀ ਜ਼ਿਲ ਸੀਵਾਨ ਬਿਹਾਰ ਨੇ ਦੱਸਿਆ ਕਿ ਦਿੱਲੀ ਕੱਟੜਾ ਹਾਈਵੇਅ ਰਾਜ ਮਾਰਗ ਦੇ ਅਧੀਨ ਪਿੰਡ ਤੁਗਲਵਾਲ ਐੱਨ.ਐੱਚ.ਏ.ਆਈ. ਚੈਨਿਗ 374+123 ,ਅੰਡਰਪਾਸ ਦਾ ਨਿਰਮਾਣ ਚੱਲ ਰਿਹਾ ਹੈ। ਇਸ ਜਗ੍ਹਾ ’ਤੇ ਉਹ ਅਤੇ ਸਾਰੀ ਲੇਬਰ ਸੌਂ ਰਹੀ ਸੀ ਕਿ 4/5 ਅਣਪਛਾਤੇ ਵਿਅਕਤੀਆਂ ਨੇ ਸਾਮਾਨ ਚੋਰੀ ਕਰ ਲਿਆ।

ਇਹ ਵੀ ਪੜ੍ਹੋ-  ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ

ਖੜਕੇ ਦੀ ਆਵਾਜ਼ ਸੁਣ ਕੇ ਉਹ ਅਤੇ ਲੇਬਰ ਵੱਲੋਂ ਰੋਲਾ ਪਾਉਣ ’ਤੇ ਚੋਰ ਪਿੰਡ ਵੱਲ ਨੂੰ ਚੱਲ ਗਏ, ਕੁਝ ਕਮਾਦ ਵਿਚ ਚੱਲ ਗਏ ਅਤੇ ਕੁਝ ਸਾਮਾਨ ਸਟਰਿੰਗ ਦਾ ਛੱਡ ਕੇ ਭੱਜ ਗਏ। ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਲਾਲ ਬਾਬੂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News