ਕਾਂਗਰਸ ਪਾਰਟੀ ਦੇ ਇਕ ਸਾਲ ਰਾਜ ਦੌਰਾਨ ਹੀ ਜਨਤਾ ਆਈ ਸੜਕਾ ''ਤੇ : ਸਾਬਕਾ ਮੰਤਰੀ ਕੈਰੋਂ
Wednesday, Mar 21, 2018 - 11:44 AM (IST)

ਪੱਟੀ/ਭਿੱਖੀਵਿੰਡ (ਸੁਖਚੈਨ/ਅਮਨ) - ਕਾਂਗਰਸ ਪਾਰਟੀ ਦੇ ਇਕ ਸਾਲਾ ਰਾਜ ਦੌਰਾਨ ਹੀ ਪੰਜਾਬ ਦੀ ਜਨਤਾ ਅੱਜ ਸੜਕਾ 'ਤੇ ਆਕੇ ਇਸ ਸਰਕਾਰ ਦਾ ਵਿਰੋਧ ਕਰਨ ਲਈ ਮਜ਼ਬੂਰ ਹੋ ਗਈ ਹੈ ਅਤੇ ਇਸ ਸਰਕਾਰ ਨੇ ਜੋਂ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱੱਜ ਕਿਸਾਨਾਂ ਤੋਂ ਲੈ ਕੇ ਮੁਲਾਜ਼ਮ ਤੱਕ ਸੜਕਾ 'ਤੇ ਆ ਕੇ ਆਪਣੇ ਹੱਕੀ ਮੰਗਾਂ ਮੰਗਣ ਲਈ ਮਜ਼ਬੂਰ ਹੋਏ ਹਨ ਕਿਉਂਕਿ ਇਸ ਸਰਕਾਰ ਨੇ ਜੋਂ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਸਨ ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਭਾਵੇਂ ਹੋਵੇ ਘਰ-ਘਰ ਸਰਕਾਰੀ ਨੌਕਰੀ ਦੀ ਗੱਲ ਜਾਂ ਫਿਰ ਕਿਸਾਨਾਂ ਦੀ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਮੁਲਜਮ ਵੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕਰ ਰਹੇ ਹਨ। ਕਈ ਕਈ ਮਹੀਨੇ ਤੋਂ ਮੁਲਾਜਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅਖੀਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਹੀ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਸਿਆਸੀ ਸਕੱਤਰ ਗਰਮੁੱਖ ਸਿੰਘ ਘੁੱਲਾ ਬਲੇਰ, ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਕੋਟ, ਰਾਜ ਮਰਹਾਣਾ ਆਦਿ ਹਾਜ਼ਰ ਸਨ।