ਕਮਿਸ਼ਨਰ ਦੀ ਸ਼ਹਿਰ 'ਚ ਵੱਡੀ ਕਾਰਵਾਈ, ਨਾਜਾਇਜ਼ ਬਿਲਡਿੰਗ ਦੀ ਕੀਤੀ ਭੰਨ-ਤੋੜ
Thursday, Sep 21, 2023 - 12:48 PM (IST)
ਅੰਮ੍ਰਿਤਸਰ (ਰਮਨ) : ਨਗਰ ਨਿਗਮ ਕਮਿਸ਼ਨਰ ਆਈ. ਏ. ਐੱਸ. ਰਾਹੁਲ ਦਾ ਨਾਜਾਇਜ਼ ਉਸਾਰੀਆਂ ਪ੍ਰਤੀ ਰਵੱਈਆ ਸਖ਼ਤ ਹੋ ਗਿਆ ਹੈ। ਕਮਿਸ਼ਨਰ ਨੇ ਬੀਤੀ ਰਾਤ 10 ਵਜੇ ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੂੰ ਹੁਕਮ ਜਾਰੀ ਕੀਤੇ ਕਿ ਲਾਰੈਂਸ ਰੋਡ ’ਤੇ ਬਾਂਸਲ ਸਵੀਟਸ ਦੇ ਸਾਹਮਣੇ ਬਣ ਰਹੀ ਇਮਾਰਤ ’ਤੇ ਸਵੇਰੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਰਾਤ ਨੂੰ ਹੀ ਐੱਮ. ਟੀ. ਪੀ. ਨੇ ਏ. ਟੀ. ਪੀ., ਬਿਲਡਿੰਗ ਇੰਸਪੈਕਟਰ ਅਤੇ ਹੋਰ ਸਟਾਫ਼ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਉਹ ਸਵੇਰੇ 4 ਵਜੇ ਨਗਰ ਨਿਗਮ ਦਫ਼ਤਰ ਵਿਖੇ ਇਕੱਠੇ ਹੋਣ ਅਤੇ ਕਿਹੜੀ ਇਮਾਰਤ ’ਤੇ ਕਾਰਵਾਈ ਕਰਨੀ ਹੈ, ਕਿਸੇ ਨੂੰ ਕੋਈ ਭਿਣਕ ਨਹੀਂ ਲੱਗਣ ਦਿੱਤੀ।
ਇਹ ਵੀ ਪੜ੍ਹੋ : ਪੁਰਾਣੇ ਸੰਸਦ ਭਵਨ ਦੀਆਂ ਵਿਸ਼ੇਸ਼ ਯਾਦਾਂ
ਸਮੂਹ ਸਟਾਫ਼ ਦੇ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਸਮੇਤ ਸਾਰੀ ਮਸ਼ੀਨਰੀ ਸਵੇਰੇ 4.30 ਵਜੇ ਲਾਰੈਂਸ ਰੋਡ ਸਥਿਤ ਉਕਤ ਇਮਾਰਤ ’ਤੇ ਪਹੁੰਚ ਗਈ ਅਤੇ 2.30 ਵਜੇ ਤੱਕ ਕਾਰਵਾਈ ਜਾਰੀ ਰਹੀ। ਦੂਜੇ ਪਾਸੇ ਕਮਿਸ਼ਨਰ ਵੀ ਕਾਰਵਾਈ ’ਤੇ ਤਿੱਖੀ ਨਜ਼ਰ ਰੱਖ ਰਹੇ ਸਨ ਅਤੇ ਹਰ 10 ਮਿੰਟ ਬਾਅਦ ਰਿਪੋਰਟ ਉਨ੍ਹਾਂ ਤੱਕ ਪਹੁੰਚ ਰਹੀ ਸੀ। ਇਸ ਇਮਾਰਤ ’ਤੇ ਕਈ ਵਾਰ ਕਾਰਵਾਈ ਕੀਤੀ ਗਈ ਪਰ ਕੰਮ ਚੱਲਦਾ ਰਿਹਾ। ਇਸ ਕਾਰਵਾਈ ਨਾਲ ਲੱਗਦਾ ਹੈ ਕਿ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਦੀ ਹੁਣ ਖੈਰ ਨਹੀਂ ਹੈ।
ਇਹ ਵੀ ਪੜ੍ਹੋ : ਅਨੰਤਨਾਗ ’ਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ
ਪਿਛਲੇ ਤਿੰਨ-ਚਾਰ ਦਿਨ ਵੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਕ ਹਲਕੇ ਵਿਚ ਨਿਰਦੇਸ਼ ਦਿੱਤੇ ਸਨ ਜਿਸ ਦੌਰਾਨ ਕੁਝ ਹੀ ਮਿੰਟਾਂ ਵਿੱਚ ਕਾਰਵਾਈ ਹੋ ਗਈ। ਇਸ ਕਾਰਵਾਈ ਦੌਰਾਨ ਐੱਮ. ਟੀ. ਪੀ. ਨਰਿੰਦਰ ਸ਼ਰਮਾ, ਏ. ਟੀ. ਪੀ. ਪਰਮਿੰਦਰਜੀਤ ਸਿੰਘ, ਹਰਜਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਅੰਗਦ ਸਿੰਘ, ਮਨੀਸ਼ ਕੁਮਾਰ, ਨਿਤਿਨ ਕੁਮਾਰ, ਹਰਪ੍ਰੀਤ ਕੌਰ ਅਤੇ ਪੁਲਸ ਫੋਰਸ ਹਾਜ਼ਰ ਸੀ। ਇਸ ਵਾਰ ਇਮਾਰਤ ਨੂੰ ਢਾਹੁਣ ਲਈ ਇਕ ਨਿੱਜੀ ਠੇਕੇਦਾਰ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਜਿਸ ਕਾਰਨ ਟੀਮ ਨੇ ਪਹਿਲਾਂ ਤਾਂ ਬਾਹਰਲੇ ਹਿੱਸੇ ਨੂੰ ਤੋੜ ਦਿੱਤਾ ਅਤੇ ਬਾਅਦ ਵਿਚ ਛੱਤ ’ਤੇ ਹਥੌੜੇ ਮਾਰੇ ਗਏ, ਜਦੋਂਕਿ ਕਮਿਸ਼ਨਰ ਨੇ ਹੁਕਮ ਦਿੱਤੇ ਕਿ ਛੱਤ ਦੇ ਸਰੀਏ ਵੀ ਕੱਟੇ ਜਾਣ, ਜਿਸ ਦੌਰਾਨ ਸਰੀਏ ਨੂੰ ਕੱਟਣ ਲਈ ਬਾਹਰੋਂ ਲੇਬਰ ਵੀ ਮੰਗਵਾਈ ਗਈ। ਵਿਭਾਗ ਨੇ ਪਹਿਲੀ ਵਾਰ ਅਜਿਹੀ ਵੱਡੀ ਕਾਰਵਾਈ ਕੀਤੀ, ਜਿਸ ਵਿਚ ਛੱਤ ਦੇ ਵੱਡੇ ਹਿੱਸੇ ਵਿਚ ਛੇਕ ਕੀਤੇ ਗਏ ਅਤੇ ਇਮਾਰਤ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ।
ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!
ਸੱਤਾਧਾਰੀ ਆਗੂਆਂ ਦੀ ਇਕ ਨਾ ਚੱਲੀ
ਉਕਤ ਇਮਾਰਤ ਨੂੰ ਲੈ ਕੇ ਸ਼ਹਿਰ ਦੇ ਸੱਤਾਧਾਰੀ ਆਗੂ ਕਾਫੀ ਸ਼ਿਫਾਰਿਸ਼ਾਂ ਕਰਦੇ ਰਹੇ ਕਿ ਕਾਰਵਾਈ ਨੂੰ ਰੋਕਿਆ ਜਾ ਸਕੇ। ਕਾਰਵਾਈ ਇੰਨੀ ਸਖ਼ਤ ਸੀ ਕਿ ਆਗੂਆਂ ਦੀ ਇਕ ਨਾ ਚੱਲੀ। ਅੱਜ ਤੱਕ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿਚ ਜਿੱਥੇ ਵੀ ਕਾਰਵਾਈ ਕੀਤੀ ਗਈ ਹੈ, ਉੱਥੇ ਕਦੇ ਵੀ ਛੱਤਾਂ ਦੇ ਸਰੀਏ ਨਹੀਂ ਕੱਟੇ ਗਏ, ਜਿਸ ਕਾਰਨ ਹੁਣ ਬਿਲਡਿੰਗ ਮਾਫੀਆ ਨੂੰ ਚਿੰਤਾ ਸਤਾਉਣ ਲੱਗੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711