ਕਾਰ ਤੇ ਟਰੱਕ ਦੀ ਭਿਆਨਕ ਟੱਕਰ ''ਚ ਨੌਜਵਾਨ ਜ਼ਖ਼ਮੀ, ਗੱਡੀ ਉੱਡੇ ਪਰਖੱਚੇ
Sunday, Apr 02, 2023 - 06:26 PM (IST)

ਬਟਾਲਾ (ਸਾਹਿਲ)- ਕਾਰ ਤੇ ਟਰੱਕ ਦੀ ਟੱਕਰ ਵਿਚ ਕਾਰ ਚਾਲਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਸ਼ੇਖੂਪੁਰ ਦੇ ਏ.ਐੱਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਇਕ ਵਰਨਾ ਕਾਰ ਜਿਸ ਨੂੰ ਮਨਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਿਆਲੀ ਖੁਰਦ ਚਲਾ ਰਿਹਾ ਸੀ, ਬਟਾਲਾ ਤੋਂ ਜੈਂਤੀਪੁਰ ਨੂੰ ਗਲਤ ਦਿਸ਼ਾ ਵਲੋਂ ਜਾ ਰਹੀ ਸੀ। ਜਦੋਂ ਇਹ ਕਾਰ ਪਿੰਡ ਸ਼ੇਖੂਪੁਰ ਕੋਲ ਪਹੁੰਚੀ ਤਾਂ ਸਾਹਮਣਿਓਂ ਆ ਰਹੇ ਟਰੱਕ ਨਾਲ ਇਸ ਦੀ ਅਚਾਨਕ ਸਿੱਧੀ ਟੱਕਰ ਹੋ ਗਈ, ਜਿਸਦੇ ਸਿੱਟੇ ਵਜੋਂ ਕਾਰ ਚਾਲਕ ਮਨਜਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ।
ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼ਡਿਊਲ ਹੋਇਆ ਜਾਰੀ
ਜਿਸ ਨੂੰ ਤੋਂ ਜ਼ਖ਼ਮੀ ਨੂੰ ਬਟਾਲਾ ਦੇ ਇਕ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਅੰਮ੍ਰਿਤਸਰ-ਪਠਾਨਕੋਟ ਰੇਲਵੇ ਆਵਾਜਾਈ ਠੱਪ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।