ਪੱਤਰਕਾਰਾਂ ਨੂੰ ਫੀਲਡ 'ਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਕੀਤੀ ਮੀਟਿੰਗ
Monday, Apr 30, 2018 - 04:40 PM (IST)

ਵਲਟੋਹਾ (ਬਲਜੀਤ) : ਐਤਵਾਰ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਦੀ ਮੀਟਿੰਗ ਸੂਬਾ ਪ੍ਰਧਾਨ ਪਸ਼ੋਰਾ ਸਿੰਘ ਪੰਨੂ ਦੀ ਅਗਵਾਹੀ ਹੇਠ ਕਸਬਾ ਖੇਮਕਰਨ ਵਿਖੇ ਹੋਈ। ਇਸ ਮੀਟਿੰਗ 'ਚ ਸਥਾਨਕ ਕਸਬਾ ਅਤੇ ਆਸ-ਪਾਸ ਦੇ ਇਲਾਕੇ ਦੇ ਵੱਖ-ਵੱਖ ਪੱਤਰਕਾਰ ਸ਼ਾਮਲ ਹੋਏ ।ਇਸ ਮੌਕੇ ਵੱਖ-ਵੱਖ ਪੱਤਰਕਾਰਾਂ ਨੇ ਆਪਸੀ ਭਾਈਚਾਰਕ ਸਾਂਝ, ਸਮਾਜ ਪ੍ਰਤੀ ਲੋਕ ਭਲਾਈ ਦੇ ਕੰਮ ਕਰਨ ਅਤੇ ਫੀਲਡ 'ਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਇਕਜੁੱਟਤਾ ਨਾਲ ਹੱਲ ਕਰਨ ਸਬੰਧੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸਰਬਸੰਮਤੀ ਨਾਲ ਹਲਕਾ ਖੇਮਕਰਨ ਅਤੇ ਬਲਾਕ ਪੱਧਰ ਦੀਆਂ ਇਕਾਈਆਂ ਦਾ ਗਠਨ ਕੀਤਾ, ਜਿਸ 'ਚ ਗੁਰਚਰਨ ਸਿੰਘ ਭੱਟੀ ਨੂੰ ਹਲਕਾ ਖੇਮਕਰਨ ਦਾ ਪ੍ਰਧਾਨ, ਅਵਤਾਰ ਸਿੰਘ ਲਵਲੀ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਮਹਿਤਾ ਨੂੰ ਮੀਤ ਪ੍ਰਧਾਨ, ਰਾਕੇਸ਼ ਬਿੱਲਾ ਨੂੰ ਸਰਪ੍ਰਸਤ ਅਤੇ ਗੁਰਪ੍ਰਤਾਪ ਸਿੰਘ ਜੱਜ ਨੂੰ ਜਰਨਲ ਸਕੱਤਰ ਬਣਾਇਆ ਗਿਆ । ਇਸੇ ਤਰ੍ਹਾਂ ਹੀ ਗੁਰਦੇਵ ਸਿੰਘ ਰਾਜਪੂਤ ਨੂੰ ਬਲਾਕ ਵਲਟੋਹਾ ਦਾ ਪ੍ਰਧਾਨ, ਕਸ਼ਮੀਰ ਸੰਿਘ ਨੂੰ ਸਰਪ੍ਰਸਤ, ਬਲਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਰਾਜ ਸ਼ਰਮਾ ਨੂੰ ਮੀਤ ਪ੍ਰਧਾਨ, ਖਜਾਨਚੀ ਵਿਸ਼ਾਲ ਕਟਾਰੀਆ, ਹੀਰਾ ਕੰਡਾ ਨੂੰ ਸਕੱਤਰ ਬਣਾਇਆ ਗਿਆ। ਮਨਜੀਤ ਸ਼ਰਮਾ ਨੂੰ ਜ਼ਿਲਾ ਪ੍ਰੈੱਸ ਸਕੱਤਰ, ਬਚਿੱਤਰ ਸਿੰਘ ਨੂੰ ਜ਼ਿਲਾ ਸਕੱਤਰ ਤੇ ਪਵਨ ਬੇਦੀ ਨੂੰ ਜ਼ਿਲਾ ਸੰਯੁਕਤ ਸਕੱਤਰ ਬਣਾਇਆ ਗਿਆ ।