ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਸੇਵਾਦਾਰਾਂ ਦੀਆਂ ਵਰਦੀਆਂ ਦੇ ਬਦਲੇ ਰੰਗ

Friday, Feb 06, 2026 - 04:42 AM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਸੇਵਾਦਾਰਾਂ ਦੀਆਂ ਵਰਦੀਆਂ ਦੇ ਬਦਲੇ ਰੰਗ

ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਦੀ ਵਰਦੀ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਕੀਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਰੱਖਿਆ ਦਲ ਦੇ ਸੇਵਾਦਾਰ ਹੁਣ ਦੋ ਵੱਖਰੀਆਂ - ਪੀਲੇ ਅਤੇ ਗੂੜੇ ਨੀਲੇ ਰੰਗ ਦੀਆਂ ਵਰਦੀਆਂ ਵਿੱਚ ਦਿਖਾਈ ਦੇਣਗੇ। ਹਾਲਾਂਕਿ ਇਹਨਾਂ ਵਰਦੀਆਂ ਵਿੱਚ ਪਿਛਲੇ ਦੋ ਤਿੰਨ ਦਿਨ ਤੋਂ ਤਬਦੀਲੀ ਕੀਤੀ ਗਈ ਹੈ ਪਰ 5 ਫਰਵਰੀ ਤੋਂ ਸੇਵਾਦਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਹ ਵਰਦੀਆਂ ਸੌਂਪੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਾਉਣਗੇ। ਉਹਨਾਂ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਇਹ ਨਵੀ ਤਬਦੀਲੀ ਮੁਤਾਬਿਕ ਸੇਵਾਦਾਰ ਦੀ ਵਰਦੀ ਜੇਕਰ ਪੀਲ਼ੀ ਹੋਵੇਗੀ ਤਾਂ ਉਸ ਦੇ ਸਿਰ ਉੱਪਰ ਦਸਤਾਰ ਨੀਲੇ ਰੰਗ ਦੀ ਹੋਵੇਗੀ ਅਤੇ ਜੇਕਰ ਵਰਦੀ ਨੀਲੀ ਹੈ ਤਾਂ ਦਸਤਾਰ ਪੀਲ਼ੇ ਰੰਗ ਦੀ ਹੋਵੇਗੀ। 

ਉਹਨਾਂ ਦੱਸਿਆ ਕਿ ਗੁਰੂ ਘਰ ਵਿਖੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਇਹ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਨ੍ਹਾਂ ਨੂੰ ਵੀ ਜਲਦ ਹੀ ਇਹ ਵਰਦੀਆਂ ਦਿੱਤੀਆਂ ਜਾਣਗੀਆਂ। ਦਿੱਲੀ ਦੇ ਬੜੀ ਸਪੀਡ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੇਵਾਦਾਰਾਂ ਦੀ ਇਸ ਵਰਦੀ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ ਜਦਕਿ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਨਜ਼ਰ ਆਉਂਦਾ ਹੈ। ਉਹਨਾਂ ਦੱਸਿਆ ਕਿ ਇਹਨਾਂ ਵਰਦੀਆਂ ਤੋਂ ਇਲਾਵਾ ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਇਸ ਦੇ ਨਾਲ ਸੇਵਾਦਾਰਾਂ ਨੂੰ ਕਮਰਕੱਸੇ ਦੇ ਰੂਪ ਵਿੱਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਗਏ ਹਨ। ਇਸ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਚੰਗੀ ਪ੍ਰਭਾਵੀ ਦਿਖੇਗੀ।

ਪਹਿਲਾਂ ਵੀ ਸੇਵਾਦਾਰਾਂ ਦੀ ਵਰਦੀ ਵਿੱਚ ਹੋਇਆ ਸੀ ਬਦਲਾਅ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਵਰਦੀ ਵਿੱਚ ਪਹਿਲਾਂ ਵੀ ਬਦਲਾਅ ਹੋਇਆ ਸੀ ਜਾਣਕਾਰੀ ਅਨੁਸਾਰ 1960-70 ਤੱਕ ਸੇਵਾਦਾਰਾਂ ਦੀ ਵਰਦੀ ਪੂਰੀ ਤਰ੍ਹਾਂ ਪਰੰਪਰਾਰਿਕ ਰਹੀ ਸੀ ਇਸ ਤੋਂ ਬਾਅਦ 1990 ਵਿੱਚ ਵਰਦੀ ਦਾ ਰੰਗ ਨੀਲਾ ਅਤੇ ਪਹਿਚਾਨ ਚਿੰਨ ਨਾਲ ਜੋੜਿਆ ਗਿਆ ਸੀ ਫਿਰ 2000 ਵਿੱਚ ਵਰਦੀ ਨਾਲ ਮੋਢਿਆ ਅਤੇ ਛਾਤੀ ਤੇ ਪਹਿਚਾਨ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਿਖਣ ਦੀ ਸ਼ੁਰੂਆਤ ਕੀਤੀ ਗਈ, ਇਸ ਤੋਂ ਬਾਅਦ 2015 ਵਿੱਚ ਮੁੜ ਤੋਂ ਨੀਲੇ ਰੰਗ ਦੀ ਵਰਦੀ ਹੀ ਜ਼ਿਆਦਾਤਰ ਚਲਦੀ ਰਹੀ ਅਤੇ ਹੁਣ ਫਿਰ ਇਸ ਵਰਦੀ ਵਿੱਚ ਤਬਦੀਲੀ ਕਰਦੇ ਹੋਏ ਪੀਲੇ ਅਤੇ ਨੀਲੇ ਰੰਗ ਦੀਆਂ ਵਰਦੀਆਂ ਕੀਤੀਆਂ ਗਈਆਂ ਹਨ ਜਿਨਾਂ ਨੂੰ ਸੇਵਾਦਾਰ ਹਫਤੇ ਵਿੱਚ ਦੋ ਦੋ ਦਿਨ ਬਦਲ ਕੇ ਪਾਉਣਗੇ।


author

Inder Prajapati

Content Editor

Related News