ਅਣਪਛਾਤਿਆਂ ਨੇ ਭੰਨੇ ਗੁਰਦੁਆਰਾ ਸਾਹਿਬ ਦੇ cctv, ਗ੍ਰੰਥੀ ਸਿੰਘ ਦੀ ਹੁਸ਼ਿਆਰੀ ਕਾਰਨ ਵੱਡੀ ਘਟਨਾ ਤੋਂ ਹੋਇਆ ਬਚਾਅ
Friday, Feb 09, 2024 - 11:30 AM (IST)
ਝਬਾਲ(ਨਰਿੰਦਰ)- ਬੀਤੀ ਰਾਤ ਕਸਬਾ ਝਬਾਲ ਦੇ ਪੱਤੀ ਪਾਂਡੋ ਕੇ ਵਿਖੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਣਪਛਾਤੇ ਵਿਅਕਤੀਆਂ ਵੱਲੋਂ ਤੋੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂ ਭੰਨਤੋੜ ਕਰਨ ਦਾ ਖੜਕਾ ਸੁਣਾਈ ਦਿੱਤਾ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਰੋਲਾ ਪਾਉਂਣ ਤੇ ਸ਼ੱਕੀ ਵਿਅਕਤੀ ਜਿਨ੍ਹਾਂ ਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਉੱਥੋਂ ਦੌੜ ਗਏ।
ਇਹ ਵੀ ਪੜ੍ਹੋ : PSEB ਪ੍ਰੀਖਿਆਵਾਂ ਲਈ ਵਿਭਾਗ ਨੇ ਖਿੱਚੀਆਂ ਤਿਆਰੀਆਂ, ਅੰਮ੍ਰਿਤਸਰ ਦੇ 238 ਕੇਂਦਰਾਂ ’ਚ ਵਿਦਿਆਰਥੀ ਦੇਣਗੇ ਪ੍ਰੀਖਿਆ
ਸੀ. ਸੀ. ਟੀ. ਵੀ. ਕੈਮਰੇ ਤੋੜਨ ਦੀ ਸਾਰੀ ਘਟਨਾ ਲੱਗੇ ਹੋਏ ਕੈਮਰਿਆਂ ਵਿੱਚ ਕੈਦ ਹੋ ਗਈ। ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਟੁੱਟੇ ਕੈਮਰਿਆਂ ਨੂੰ ਵਿਖਾਉਂਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 2 ਵਜੇ ਦੇ ਕਰੀਬ ਜਦੋਂ ਉਹ ਸੁੱਤੇ ਹੋਏ ਸਨ ਤਾਂ ਬਾਹਰ ਗੇਟ ਦੇ ਨੇੜੇ ਉਨ੍ਹਾਂ ਨੇ ਖੜਾਕ ਸੁਣੀ। ਇਸ ਦੌਰਾਨ ਜਦੋਂ ਉਨ੍ਹਾਂ ਉੱਠ ਕੇ ਬਾਹਰ ਵੇਖਿਆ ਤਾਂ ਇੱਕ ਵਿਅਕਤੀ ਜਿਸ ਨੇ ਲੋਈ ਦੀ ਬੁੱਕਲ ਮਾਰੀ ਸੀ ਦੇ ਗੇਟ ਦੇ ਉੱਪਰ ਚੜ ਕੇ ਕੈਮਰੇ ਤੋੜ ਰਿਹਾ ਸੀ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਕਤ ਵਿਅਕਤੀ ਉਥੋਂ ਦੌੜ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਸਰਵਪੱਖੀ ਵਿਕਾਸ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ : ਸੁਖਬੀਰ ਸਿੰਘ ਬਾਦਲ
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਗੁਰਦੁਆਰੇ ਸਾਹਿਬ 'ਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਏ ਲਗਾਏ ਗਏ ਹਨ, ਜਿਸ ਕਰਕੇ ਗ੍ਰੰਥੀ ਸਿੰਘ ਵੱਲੋਂ ਵਰਤੀ ਜਾ ਰਹੀ ਚੌਕਸੀ ਕਾਰਨ ਇਸੇ ਪ੍ਰਕਾਰ ਦੀ ਕੋਈ ਘਟਨਾ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਚੋਰੀਆਂ ਦਾ ਵੀ ਕਾਫ਼ੀ ਜ਼ੋਰ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8