ਘਰ ਦੇ ਬਾਹਰ ਹਵਾਈ ਫ਼ਾਇਰ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

03/26/2023 12:28:21 PM

ਬਟਾਲਾ (ਸਾਹਿਲ)- ਪਿੰਡ ਭੋਲ ਵਿਖੇ ਇਕ ਘਰ ਦੇ ਬਾਹਰ ਹਵਾਈ ਫ਼ਾਇਰ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਥਾਣਾ ਘੁਮਾਣ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜੇ ਬਿਆਨ ਵਿਚ ਹਰਲਵਲੀਨ ਤੌਰ ਪਤਨੀ ਹਰਦੇਵ ਸਿੰਘ ਵਾਸੀ ਪਿੰਡ ਭੋਲ ਨੇ ਲਿਖਵਾਇਆ ਹੈ ਕਿ ਬੀਤੀ 22/23 ਮਾਰਚ ਦੀ ਦਰਮਿਆਨੀ ਰਾਤ ਕਰੀਬ 1 ਵਜੇ ਸਾਰਾ ਪਰਿਵਾਰ ਘਰ ਅੰਦਰ ਸੁੱਤਾ ਸੀ ਕਿ ਬਾਹਰ ਵਿਹੜੇ ਵਿਚ ਬਿਜਲੀ ਦੇ ਬਲਬ ਜਗ ਰਹੇ ਸਨ। ਉਕਤ ਮਹਿਲਾ ਮੁਤਾਬਕ ਸਾਡੇ ਘਰ ਦੇ ਬਾਹਰ ਗੇਟ ਦੇ ਅੱਗੇ ਕੁਝ ਅਣਪਛਾਤੇ ਵਿਅਕਤੀ ਸਾਡੇ ਮੁੰਡੇ ਸਤਿੰਦਰ ਸਿੰਘ ਦਾ ਨਾਮ ਲੈ ਕੇ ਗਾਲੀ-ਗਲੋਚ ਕਰ ਰਹੇ ਸਨ, ਜਿਸ ’ਤੇ ਉਸ ਨੇ ਅਤੇ ਉਸਦੇ ਪਤੀ ਨੇ ਅੰਦਰੋਂ ਖਿੜਕੀ ਰਾਹੀਂ ਦੇਖਿਆ ਤਾਂ ਅਣਪਛਾਤਿਆਂ ਨੇ ਕਰੀਬ 15/16 ਹਵਾਈ ਫ਼ਾਇਰ ਕੀਤੇ।

ਇਹ ਵੀ ਪੜ੍ਹੋ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ

ਉਨ੍ਹਾਂ ਕਿਹਾ ਕਿ ਸਾਡੇ ਘਰ ਦੇ ਵਿਹੜੇ ਵਿਚ ਟਰੈਕਟਰ-6522, ਇਕ ਫਾਰਚੂਨਰ ਗੱਡੀ ਨੰ.ਪੀ.ਬੀ.08ਬੀ.ਵੀ.3332 ਖੜ੍ਹੀ ਅਤੇ ਇਕ ਔਡੀ ਗੱਡੀ ਨੰ.ਐੱਚ.ਆਰ.-26ਬੀ.ਵੀ.3332 ਖੜ੍ਹੀ ਸੀ।  ਹਰਲਵਲੀਨ ਕੌਰ ਨੇ ਆਪਣੇ ਬਿਆਨ ਵਿਚ ਪੁਲਸ ਨੂੰ ਇਹ ਵੀ ਲਿਖਵਾਇਆ ਹੈ ਕਿ ਅਣਪਛਾਤੇ ਵਿਅਕਤੀਆਂ ਸਾਡੀ ਔਡੀ ਗੱਡੀ ਦੇ ਪਿਛਲੇ ਪਾਸੇ ਵੀ 5/6 ਫ਼ਾਇਰ ਮਾਰੇ ਹੋਏ ਸਨ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ.ਆਈ ਸਤਪਾਲ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤਿਆਂ ਖ਼ਿਲਾਫ਼ ਥਾਣਾ ਘੁਮਾਣ ਵਿਖੇ ਉਕਤ ਬਿਆਨਕਰਤਾਰ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ ਵਿਸ਼ੇਸ਼ ਇਕੱਤਰਤਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News