ਪਤਨੀ ਦਾ ਜ਼ਹਿਰੀਲੀ ਦਵਾਈ ਦੇ ਕੇ ਗਰਭਪਾਤ ਕਰਵਾਉਣ ਵਾਲੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ

Saturday, Nov 16, 2024 - 02:17 PM (IST)

ਪਤਨੀ ਦਾ ਜ਼ਹਿਰੀਲੀ ਦਵਾਈ ਦੇ ਕੇ ਗਰਭਪਾਤ ਕਰਵਾਉਣ ਵਾਲੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਆਪਣੀ ਹੀ ਪਤਨੀ ਦਾ ਕੋਈ ਜ਼ਹਿਰੀਲੀ ਦਵਾਈ ਦੇ ਕੇ ਗਰਭਪਾਤ ਕਰਵਾਉਣ ਵਾਲੇ ਪਤੀ ਦੇ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਹਰਮੇਸ ਕੁਮਾਰ ਨੇ ਦੱਸਿਆ ਕਿ ਹਰਬੰਸ ਲਾਲ ਪੁੱਤਰ ਆਸ਼ਾ ਰਾਮ ਵਾਸੀ ਪ੍ਰੇਮ ਨਗਰ, ਬੋਹੜੀ ਸਾਹਿਬ ਰੋਡ ਅੰਮ੍ਰਿਤਸਰ ਨੇ ਡੀ.ਐੱਸ.ਪੀ ਸਿਟੀ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲੜਕੀ ਕਿਰਨ ਦਾ ਵਿਆਹ ਸੁਮਿਤ ਸ਼ਰਮਾ ਪੁੱਤਰ ਰਜਿੰਦਰ ਕੁਮਾਰ ਵਾਸੀ ਗਲੀ ਨੰਬਰ 2 ਜੋਤੀ ਸਵੀਟਸ ਨੇੜੇ ਹਨੂੰਮਾਨ ਚੌਕ ਗੁਰਦਾਸਪੁਰ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਲੜਾਈ-ਝਗੜਾ ਕਰਨ ਲੱਗ ਪਿਆ ਅਤੇ ਫਰਵਰੀ 2022 ਨੂੰ ਉਸ ਦੀ ਲੜਕੀ ਕਿਰਨ ਗਰਭਵਤੀ ਹੋ ਗਈ ਸੀ। ਸੁਮਿਤ ਸ਼ਰਮਾ ਨੇ ਕੋਈ ਜ਼ਹਿਰੀਲੀ ਦਵਾਈ ਦੇ ਕੇ ਕਿਰਨ ਦਾ ਗਰਭਪਾਤ ਕਰਵਾ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਪਤੀ ਸੁਮਿਤ ਸ਼ਰਮਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਪਰ ਦੋਸ਼ੀ ਅਜੇ ਫਰਾਰ ਹੈ।


author

Shivani Bassan

Content Editor

Related News