ਕਣਕ ਦੀ ਖੁਰਦ-ਬੁਰਦ ਕਰ ਕੇ ਮਹਿਕਮੇ ਨਾਲ ਧੋਖਾਧੜੀ ਕਰਨ ਵਾਲੇ ਫੂਡ ਸਪਲਾਈ ਇੰਸਪੈਕਟਰ ਵਿਰੁੱਧ ਕੇਸ ਦਰਜ
Wednesday, Jul 31, 2024 - 12:09 PM (IST)
ਬਟਾਲਾ (ਸਾਹਿਲ)- 1396.20 ਕੁਇੰਟਲ ਕਣਕ ਖੁਰਦ-ਬੁਰਦ ਕਰਕੇ ਮਹਿਕਮੇ ਅਤੇ ਕਾਰਸਾਰ ਨਾਲ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਫੂਡ ਸਪਲਾਈ ਇੰਸਪੈਕਟਰ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀਆਂ ਦਰਖਾਸਤਾਂ ਵਿਚ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਖਪਤਕਾਰ ਮਾਮਲੇ ਗੁਰਦਾਸਪੁਰ ਨੇ ਲਿਖਿਆ ਹੈ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਸ਼ਰਮਾ ਪੁੱਤਰ ਰਾਮ ਚੰਦ ਵਾਸੀ ਪਿੰਡ ਬਾਗੜੀਆਂ, ਤਹਿਸੀਲ ਭੁਲੱਥ, ਜ਼ਿਲਾ ਕਪੂਰਥਲਾ ਵਲੋਂ ਦੋਰਾਂਗਲਾ ਸੈਂਟਰ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਲਾਟ ਹੋਈ 2296.20 ਕੁਇੰਟਲ ਕਣਕ ਮਾਰਕਫੈੱਡ ਦੇ ਐੱਨ.ਸੀ.ਡੀ.ਸੀ ਗੋਦਾਮ ਤੋਂ ਚੁੱਕ ਕੇ ਹਲਕਾ ਦੋਰਾਂਗਲਾ ਦੇ ਡਿਪੂ ਹੋਲਡਰ ਰਾਹੀਂ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਦਿੱਤੀ ਗਈ ਅਤੇ ਬਾਕਾਇਆ 1396.20 ਕੁਇੰਟਲ ਕਣਕ ਉਕਤ ਗੋਦਾਮ ਵਿਚ ਬਕਾਇਆ ਰਹਿ ਗਈ ਸੀ, ਜਿਸ ਦਾ ਭੰਡਾਰਨ ਐੱਨ.ਸੀ.ਡੀ.ਸੀ. ਗੁਰਾਦਸਪੁਰ ਵਿਖੇ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਉਕਤ ਦਰਖਾਸਤਕਰਤਾ ਮੁਤਾਬਕ ਇੰਸਪੈਕਟਰ ਸੁਰਿੰਦਰ ਕਮੁਾਰ ਨੇ ਮਾਰਕਫੈੱਡ ਦੇ ਇੰਸਪੈਕਟਰ ਪਰਮਸੁਨੀਲ ਨੂੰ ਗੁੰਮਰਾਹ ਕਰਕੇ ਆਪਣੇ ਦਸਤਖਤਾਂ ਹੇਠ ਰਿਲੀਜ਼ ਆਰਡਰ ਜਾਰੀ ਕਰਕੇ ਆਪਣੇ ਮਹਿਕਮੇ ਦੇ ਕਸਟੇਡੀਅਨ ਨੂੰ ਬਾਈਪਾਸ ਕੀਤਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਦੋਰਾਂਗਲਾ ਸੈਂਟਰ ਵਿਖੇ ਦੀ ਰਹਿੰਦੀ ਕਣਕ 1396.20 ਕੁਇੰਟਲ ਖੁਰਦ-ਬੁਰਦ ਕਰਕੇ ਆਪਣੇ ਪਨਗਰੇਨ ਮਹਿਕਮੇ ਨਾਲ ਧੋਖਾਧੜੀ ਕੀਤੀ ਹੈ।
ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ
ਉਪਰੋਕਤ ਮਾਮਲੇ ਦੀ ਜਾਂਚ ਡੀ.ਐੱਸ.ਪੀ. ਪੀ.ਬੀ.ਆਈ-ਕਮ-ਨਾਰਕੋਟਿਕ ਸੈੱਲ ਬਟਾਲਾ ਵਲੋਂ ਕੀਤੇ ਜਾਣ ਦੇ ਬਾਅਦ ਐੱਸ.ਆਈ ਅਸ਼ੋਕ ਕੁਮਾਰ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਉਕਤ ਇੰਸਪੈਕਟਰ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8