ਵਿਧਵਾ ਔਰਤ ਪ੍ਰਤੀ ਅਸ਼ਲੀਲ ਸ਼ਬਦ ਬੋਲਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Thursday, Sep 12, 2024 - 06:19 PM (IST)

ਵਿਧਵਾ ਔਰਤ ਪ੍ਰਤੀ ਅਸ਼ਲੀਲ ਸ਼ਬਦ ਬੋਲਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਧਾਰੀਵਾਲ (ਖੋਸਲਾ, ਬਲਬੀਰ)-ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਵਿਧਵਾ ਔਰਤ ਨਾਲ ਅਸ਼ਲੀਲ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਵਿਧਵਾ ਔਰਤ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਘਰ ’ਚ ਇਕੱਲੀ ਸੀ ਤਾਂ ਤੀਰਥ ਸਿੰਘ ਉਸ ਦੇ ਘਰ ਆਇਆ ਅਤੇ ਉਸ ਦੇ ਕਮਰੇ ’ਚ ਬੈੱਡ ’ਤੇ ਬੈਠ ਗਿਆ, ਉਸਦੀ ਲੱਜਾ ਭੰਗ ਕਰਦੇ ਹੋਏ ਇਸਾਰੇ ਕਰਦੇ ਹੋਏ ਅਸ਼ਲੀਲ ਸ਼ਬਦ ਬੋਲੇ ਅਤੇ ਉਸ ਦੀ ਬਾਂਹ ਫੜਨ ਲੱਗਾ ਤਾਂ ਉਹ ਘਰ ਤੋਂ ਬਾਹਰ ਆ ਗਈ, ਜਦਕਿ ਉਕਤ ਵਿਅਕਤੀ ਘਰ ਤੋਂ ਚਲਾ ਗਿਆ। ਪੁਲਸ ਨੇ ਵਿਧਵਾ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਦੇਹ ਵਪਾਰ ਦਾ ਪਰਦਾਫਾਸ਼, ਹੋਟਲ 'ਚ ਕੁੜੀ ਤੇ ਮੁੰਡੇ ਸਣੇ ਮੈਨੇਜਰ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News