ਕਾਰ ਚਾਲਕ ਦੀ ਮਾਰਕੁੱਟ ਅਤੇ ਕਾਰ ਦੀ ਤੋੜ-ਭੰਨ ਕਰਨ ਦੇ ਦੋਸ਼ ਹੇਠ 4 ਵਿਰੁੱਧ ਕੇਸ ਦਰਜ

Saturday, Oct 26, 2024 - 05:34 PM (IST)

ਕਾਰ ਚਾਲਕ ਦੀ ਮਾਰਕੁੱਟ ਅਤੇ ਕਾਰ ਦੀ ਤੋੜ-ਭੰਨ ਕਰਨ ਦੇ ਦੋਸ਼ ਹੇਠ 4 ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ, ਯੋਗੀ)- ਚਾਲਕ ਦੀ ਮਾਰ-ਕੁੱਟ ਅਤੇ ਕਾਰ ਦੀ ਤੋੜ-ਭੰਨ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ 4 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਾਜਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਡਾਲੇਚੱਕ ਨੇ ਲਿਖਵਾਇਆ ਹੈ ਕਿ ਉਹ ਆਪਣੇ ਪਿੰਡ ਦੇ ਵਿਅਕਤੀ ਸ਼ਾਮਾ ਮਸੀਹ ਪੁੱਤਰ ਜੀਤ ਮਸੀਹ ਦਾ ਪਤਾ ਲੈਣ ਲਈ ਕਾਰ ’ਤੇ ਸਵਾਰ ਹੋ ਕੇ ਗਿਆ ਸੀ ਅਤੇ ਜਦੋਂ ਵਾਪਸ ਸਾਢੇ 6 ਵਜੇ ਉਹ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਵਿਖੇ ਪਹੁੰਚਿਆ ਤਾਂ ਸਾਹਮਣਿਓਂ ਇਕ ਚਿੱਟੇ ਰੰਗ ਦੀ ਕਾਰ ’ਤੇ ਸਵਾਰ ਹੋ ਕੇ ਆਏ ਪਿੰਡ ਦੇ ਹੀ ਰਹਿਣ ਵਾਲੇ 4 ਵਿਅਕਤੀਆਂ ਨੇ ਆਪਣੀ ਕਾਰ ਉਸ ਦੀ ਕਾਰ ਕੋਲ ਖੜ੍ਹੀ ਕਰ ਦਿੱਤੀ ਅਤੇ ਉਪਰੰਤ ਉਕਤ ਚਾਰਾਂ ਨੇ ਜਿਥੇ ਉਸ ਦੀ ਮਾਰ ਕੁਟਾਈ ਕੀਤੀ, ਉਥੇ ਨਾਲ ਹੀ ਕਾਰ ਦੀ ਵੀ ਤੋੜ-ਭੰਨ ਕੀਤੀ। ਉਕਤ ਬਿਆਨਕਰਤਾ ਮੁਤਾਬਕ ਉਸ ਵਲੋਂ ਰੌਲਾ ਪਾਏ ਜਾਣ ’ਤੇ ਚਾਰੇ ਜਣੇ ਮੌਕੇ ਤੋਂ ਫਰਾਰ ਹੋ ਗਏ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ.ਆਈ. ਲਖਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਬਣਦੀਆਂ ਧਾਰਾਵਾਂ ਹੇਠ ਸੰਬੰਧਤ ਚਾਰਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News