ਪੁੱਤਰ ਵੱਲੋਂ ਪਿਤਾ ਦੇ ਘਰ ’ਤੇ ਜ਼ਬਰੀ ਕਬਜ਼ਾ ਕਰਨ ਦਾ ਮਾਮਲਾ ਭਖਿਆ

Thursday, Dec 05, 2024 - 05:46 PM (IST)

ਬਾਬਾ ਬਕਾਲਾ ਸਾਹਿਬ (ਅਠੌਲਾ)-ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਗੁਰੂ ਨਾਨਕਪਰਾ ਬਿਆਸ ਦੇ ਵਸਨੀਕ ਬਜ਼ੁਰਗ ਪਾਲ ਸਿੰਘ (78) ਪੁੱਤਰ ਧਰਮ ਸਿੰਘ ਨੇ ਆਪਣੇ ਪੁੱਤਰ ਉਪਰ ਕਥਿਤ ਤੌਰ ’ਤੇ ਉਸ ਦੇ ਘਰ ਉੱਪਰ ਜ਼ਬਰਦਸਤੀ ਕਬਜ਼ਾ ਕਰਨ ਅਤੇ ਲੱਖਾਂ ਦੀ ਨਕਦੀ ਹੜੱਪਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਅਰੁਣ ਸ਼ਰਮਾ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਨੂੰ ਇਕ ਲਿਖਤੀ ਦਰਖਾਸਤ ਦਿੰਦੇ ਹੋਏ ਉਨ੍ਹਾਂ ਦੋਸ਼ ਲਾਇਆ ਹੈ ਕਿ ਉਸਦੇ ਪੁੱਤਰ ਸੁਖਦੇਵ ਸਿੰਘ ਨੇ ਉਸ ਦੇ ਘਰ ’ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ, ਜਦਕਿ ਘਰ ਉੱਪਰ ਕੋਰਟ ਕੇਸ ਲੱਗਾ ਹੋਇਆ ਹੈ, ਜਿਸਦਾ ਮੈਨੂੰ ਸਟੇਅ ਵੀ ਮਿਲਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਘਰ ਵਿਚ ਮੇਰਾ 1,20,000 ਰੁਪਏ ਦੀ ਰਾਸ਼ੀ ਵੀ ਹੈ, ਜੇ ਉਹ ਖੁਰਦ ਬੁਰਦ ਕਰਦਾ ਹੈ ਤਾਂ ਉਸਦਾ ਪੁੱਤਰ ਅਤੇ ਉਸਦੇ ਰਿਸ਼ਤੇਦਾਰ ਸਹਿਯੋਗੀ ਜਿੰਮੇਵਾਰ ਹੋਣਗੇ, ਇਸ ਸਬੰਧੀ ਉਸ ਨੇ ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਦਿਹਾਤੀ ਅੰਮ੍ਰਿਤਸਰ, ਡੀ. ਐੱਸ. ਪੀ. ਬਾਬਾ ਬਕਾਲਾ, ਐੱਸ. ਐੱਚ. ਓ. ਬਿਆਸ ਪਾਸੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ।
 


Shivani Bassan

Content Editor

Related News