ਸਾਂਝਾ ਮੁਲਾਜ਼ਮ ਮੰਚ ਪੰਜਾਬ (ਯੂ.ਟੀ.) ਵਲੋਂ ਸਾੜਿਆ ਗਿਆ ਕੈਪਟਨ ਦਾ ਪੁਤਲਾ

09/18/2019 5:42:28 PM

ਤਰਨਤਾਰਨ (ਵਿਜੇ)—ਸਾਂਝਾ ਮੁਲਾਜ਼ਮ ਪੰਜਾਬ ਮੰਚ (ਯੂ.ਟੀ.) ਚੰਡੀਗੜ੍ਹ ਤਰਨਤਾਰਨ 'ਚ ਸਾਰੇ ਸਰਕਾਰੀ ਮੁਲਾਜ਼ਮਾਂ ਵਲੋਂ ਮਿਲ ਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਟੈਂਟ ਲਗਾ ਕੇ ਧਰਨਾ ਲਗਾਇਆ ਗਿਆ। ਧਰਨੇ 'ਚ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਾਰੇ ਮੁਲਾਜ਼ਮਾਂ ਨੇ ਮਿਲ ਕੇ ਕੈਪਟਨ ਸਰਕਾਰ ਦਾ ਅਰਥੀ ਫੂਕ ਮੁਜਹਰਾ ਕੀਤਾ ਗਿਆ।

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ 26 ਤਾਰੀਕ ਨੂੰ ਸਾਰੇ ਸਰਕਾਰੀ ਅਤੇ ਕੱਚੇ ਮੁਲਾਜ਼ਮ ਮਿਲ ਕੇ ਕਾਲੀਆਂ ਝੰਡੀਆਂ ਫੜ੍ਹ ਕੇ ਤਰਨ ਤਾਰਨ ਸ਼ਹਿਰ 'ਚ ਜ਼ੋਰਦਾਰ ਪ੍ਰਦਰਸ਼ਨ ਕਰਨਗੇ ਅਤੇ ਉਸ ਦਿਨ ਪੰਜਾਬ ਦੇ ਵਿੱਤ ਮੰਤਰੀ ਦਾ ਪੁਤਲਾ ਫੂਕਣਗੇ। ਸਰਕਾਰੀ ਮੁਲਾਜਮਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀ ਤਾਂ ਉਹ ਸਰਕਾਰ ਦੇ ਖਿਲਾਫ ਜੰਮ ਕੇ ਹੋਰ ਤੇਜ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜਿਹੜੇ ਕੰਮਕਾਜ ਹਨ, ਉਨ੍ਹਾਂ ਨੂੰ ਠੱਪ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਦਾਰੀ ਪੰਜਾਬ ਸਰਕਾਰ ਦੀ ਹੋਵੇਗੀ।


Shyna

Content Editor

Related News