ਪੰਜਾਬ ਸਰਕਾਰ ਦਾ ਵੱਡਾ ਕਦਮ: ਕੈਬਨਿਟ ਮੰਤਰੀ ETO ਨੇ 78 ਕਰੋੜ ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ
Sunday, Mar 10, 2024 - 06:22 PM (IST)

ਚੌਕ ਮਹਿਤਾ (ਕੈਪਟਨ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਹਲਕਾ ਜੰਡਿਆਲਾ ਗੁਰੂ, ਸ੍ਰੀ ਖਡੂਰ ਸਾਹਿਬ ਅਤੇ ਸ੍ਰੀ ਬਾਬਾ ਬਕਾਲਾ ਸਾਹਿਬ ’ਚ 78 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ। ਸੁਲਤਾਨ ਵਿੰਡ ਬਾਈਪਾਸ ਵਿਖੇ ਪੁਲ ਦੀ ਸ਼ੁਰੂਆਤ ਉਪਰੰਤ ਉਨ੍ਹਾਂ ਅੰਮ੍ਰਿਤਸਰ ਮਹਿਤਾ ਸੜਕ ਦੇ ਬਾਈਪਾਸ ਬਣਨ ਕਾਰਨ ਮਹਿਤਾ ਸ੍ਰੀ ਹਰਗੋਬਿੰਦਪੁਰ ਰੋਡ ਦੇ ਪੁਰਾਣੇ ਹਿੱਸੇ ਨੂੰ ਚੌੜਾ ਤੇ ਨਵਾਂ ਬਣਾਉਣ ਲਈ ਸੜਕ ਦਾ ਕੰਮ ਸ਼ੁਰੂ ਕਰਵਾਇਆ, ਜਿਸ ’ਤੇ 15 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਵੇਗੀ।
ਇਹ ਵੀ ਪੜ੍ਹੋ :'ਬਿਲ ਲਿਆਓ ਇਨਾਮ ਪਾਓ' ਸਕੀਮ ਗਲਤ ਬਿੱਲ ਜਾਰੀ ਕਰਨ 'ਤੇ ਹੋਵੇਗੀ ਵੱਡੀ ਕਾਰਵਾਈ: ਵਿੱਤ ਮੰਤਰੀ ਹਰਪਾਲ ਚੀਮਾ
ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਮਹਿਤਾ ਰੋਡ ਸੜਕ ਨੂੰ ਚਾਰ ਮਾਰਗੀ ਕਰਨ ਲਈ ਕੰਮ ਦੀ ਸ਼ੁਰੂਆਤ ਕਰਵਾਈ, ਜਿਸ ’ਤੇ 18 ਕਰੋੜ ਰੁਪਏ ਤੋਂ ਵੱਧ ਆਵੇਗੀ। ਇਸ ਤੋਂ ਇਲਾਵਾ ਜੀ. ਟੀ. ਰੋਡ ਬਾਈਪਾਸ ਤੋਂ ਡੇਰਾ ਬਾਬਾ ਜੈਮਲ ਸਿੰਘ ਸਠਿਆਲਾ ਬੁਤਾਲਾ ਕਰਤਾਰਪੁਰ ਸਾਹਿਬ ਰੋਡ ਦੀ ਸ਼ੁਰੂਆਤ ਵੀ ਕਰਵਾਈ, ਜਿਸ ’ਤੇ 20 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਵੇਗੀ।
ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ
ਮੰਤਰੀ ਹਰਭਜਨ ਸਿੰਘ ਨੇ ਨਾਗੋਕੇ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਰੋਡ, ਜੰਡਿਆਲਾ ਗੁਰੂ ਤੋਂ ਤਰਨਤਾਰਨ ਸੜਕ ਜੋ ਕਿ ਕੱਦ ਗਿੱਲ ਤੋਂ ਜੰਡਿਆਲਾ ਗੁਰੂ ਵਾਇਆ ਪੱਖੋ ਕੇ ਜਾਣਗੀਆਂ, ਅੰਮ੍ਰਿਤਸਰ ਜਲੰਧਰ ਸੜਕ ਮਾਨਾਂਵਾਲਾ ਤੋਂ ਦੇਵੀਦਾਸਪੁਰਾ ਤੋਂ ਗਹਿਰੀ ਮੰਡੀ ਸੜਕ ਦੀ ਅਪਗ੍ਰੇਡੀਸ਼ਨ ਅਤੇ ਹੋਰ ਵੱਡੇ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਕੈਪਟਨ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਟ ਖੇਡ ਸਟੇਡੀਅਮ ਮਹਿਤਾ ਨੰਗਲ ਵਿਖੇ ਹਾਈ ਸਟਰੀਟ ਲਾਈਟਾਂ ਦਾ ਉਦਘਾਟਨ ਵੀ ਕੀਤਾ। ਮਹਿਤੇ ਤੋਂ ਉਦੋਨੰਗਲ ਮਹਿਤਾ ਨੰਗਲੀ ਸੜਕ, ਅੰਮ੍ਰਿਤਸਰ ਮਹਿਤਾ ਰੋਡ ਤੋਂ ਅੱਧੋਵਾਲੀ, ਅੰਮ੍ਰਿਤਸਰ ਮਹਿਤਾ ਰੋਡ ਤੋਂ ਮਹਿਤਾ ਬਤਾਲਾ ਰੋਡ, ਮਹਿਤਾ ਰੋਡ ਤੋਂ ਗਾਂਧੀ ਪ੍ਰਧਾਨ ਦਾ ਬਾਜ਼ਾਰ ’ਚ ਇੰਟਰਲਾਕ ਟਾਈਲਾਂ, ਮਹਿਤਾ ਖੱਬੇ ਰੋਡ ਤੋਂ ਦੀਪੂ ਦੇ ਡੇਰੇ ਤੱਕ ਦੀ ਸੜਕ, ਧਰਦਿਉ ਤੋਂ ਪਲਾਹ ਰੋਡ, ਰਾਜਧਾਨ ਪਿੰਡ ਦੀ ਸੜਕ ਦੇ ਕੰਮ ਨੂੰ ਵੀ ਸ਼ੁਰੂ ਕਰਵਾਇਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ
ਇਸ ਤੋਂ ਇਲਾਵਾ ਜੰਡਿਆਲਾ ਗੁਰੂ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਾਰਗ ’ਤੇ ਬਣੇ ਗੇਟ ਦਾ ਉਦਘਾਟਨ ਵੀ ਕੈਬਨਿਟ ਮੰਤਰੀ ਨੇ ਕੀਤਾ। ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਦੋ ਸਾਲ ਦੇ ਸ਼ਾਸਨ ’ਚ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਨਾਲ-ਨਾਲ ਬੁਨਿਆਦੀ ਢਾਂਚੇ ਅਤੇ ਰੋਜ਼ਗਾਰ ਦੇ ਮੌਕੇ ਦੇਣ ’ਚ ਵੀ ਲਾਮਿਸਾਲ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਕੰਮ ਹੋਰ ਤੇਜ਼ੀ ਨਾਲ ਹੋਣਗੇ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8