ਕੈਬਨਿਟ ਮੰਤਰੀ ਹਰਭਜਨ ETO ਨੇ ਬਿਜਲੀ ਵਿਭਾਗ ਦੇ ਮੁੱਖੀ ਸਰਹੱਦ ਜੋਨ ਦੇ ਦਫ਼ਤਰ ’ਚ ਮਾਰਿਆ ਛਾਪਾ

06/02/2022 5:43:57 PM

ਅੰਮ੍ਰਿਤਸਰ (ਗੁਰਿੰਦਰ ਸਾਗਰ) - ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅੰਮ੍ਰਿਤਸਰ ਸਥਿਤ ਮੁੱਖੀ ਸਰਹੱਦੀ ਜੋਨ ਦੇ ਦਫ਼ਤਰ ਵਿਚ ਅਚਨਚੇਤ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਸਾਰੇ ਕਰਮਚਾਰੀ ਡਿਊਟੀ ਉਪਰ ਹਾਜ਼ਰ ਮਿਲੇ। ਉਨ੍ਹਾਂ ਨੇ ਇਸ ਮੌਕੇ ਕਰਮਚਾਰੀਆਂ ਦੇ ਕੰਮਾਂ ਦਾ ਵੇਰਵਾ ਲਿਆ ਅਤੇ ਕੁਝ ਰਿਕਾਰਡ ਦੀ ਜਾਂਚ ਵੀ ਕੀਤੀ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 8 ਲੱਖ ਦੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਇਸ ਦੌਰਾਨ ਕਰਮਚਾਰੀਆਂ ਵੱਲੋਂ ਆਪਣੇ ਗਲ ਵਿੱਚ ਲਟਕਾਏ ਹੋਏ ਸ਼ਨਾਖਤੀ ਕਾਰਡਾਂ ਦੀ ਕੈਬਨਿਟ ਮੰਤਰੀ ਨੇ ਪ੍ਰਸੰਸਾ ਕੀਤੀ। ਉਨ੍ਹਾਂ ਇੱਛਾ ਜਾਹਿਰ ਕੀਤੀ ਕਿ ਸਾਰੇ ਪੰਜਾਬ ਵਿਚ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ-ਆਪਣੇ ਸਨਾਖ਼ਤੀ ਕਾਰਡ ਇਸੇ ਤਰ੍ਹਾਂ ਡਿਸਪਲੇਅ ਕਰਨੇ ਚਾਹੀਦੇ ਹਨ ਤਾਂ ਜੋ ਬਾਹਰੋਂ ਆਇਆ ਵਿਅਕਤੀ ਕਰਮਚਾਰੀ ਦੀ ਅਸਾਨੀ ਨਾਲ ਸ਼ਨਾਖਤ ਕਰਕੇ ਆਪਣਾ ਕੰਮ ਕਰਵਾ ਸਕੇ। ਉਨ੍ਹਾਂ ਨੇ ਇਸ ਮੌਕੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਦਫ਼ਤਰੀ ਕਰਮਚਾਰੀਆਂ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। 

ਪੜ੍ਹੋ ਇਹ ਵੀ ਖ਼ਬਰ: ਜੂਨ 1984 'ਚ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਦਰਸ਼ਨ ਲਈ ਰਖਵਾਏ (ਤਸਵੀਰਾਂ)

ਇਸ ਮੌਕੇ ਚੀਫ ਬਾਰਡਰ ਜੋਨ ਬਾਲ ਕ੍ਰਿਸ਼ਨ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਕਿਸੇ ਤਰਾਂ ਦੀ ਊਣਤਾਈ ਕੰਮ ਲਈ ਕੀਤੀ ਜਾਂਦੀ ਹੈ। ਆਉਣ ਵਾਲੇ ਭਵਿੱਖ ’ਚ ਵੀ ਉਕਤ ਕਰਮਚਾਰੀ ਇਸੇ ਤਰ੍ਹਾਂ ਨਿਰੰਤਰ ਸੇਵਾ ਲਈ ਡਟੇ ਰਹਿਣਗੇ। 


rajwinder kaur

Content Editor

Related News