ਹੈਰੋਇਨ ਸਮੱਗਲਰ ਨਹੀਂ ਆਏ ਬਾਜ਼, BSF ਨੇ 8 ਮਹੀਨਿਆਂ ’ਚ 1550 ਕਰੋੜ ਦੀ ਹੈਰੋਇਨ ਤੇ 35 ਡਰੋਨ ਕੀਤੇ ਜ਼ਬਤ

Saturday, Aug 26, 2023 - 10:55 AM (IST)

ਹੈਰੋਇਨ ਸਮੱਗਲਰ ਨਹੀਂ ਆਏ ਬਾਜ਼, BSF ਨੇ 8 ਮਹੀਨਿਆਂ ’ਚ 1550 ਕਰੋੜ ਦੀ ਹੈਰੋਇਨ ਤੇ 35 ਡਰੋਨ ਕੀਤੇ ਜ਼ਬਤ

ਅੰਮ੍ਰਿਤਸਰ (ਨੀਰਜ)-  ਪਾਕਿਸਤਾਨ ਤੋਂ ਡਰੋਨ ਅਤੇ ਹੈਰੋਇਨ ਮੰਗਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਕੀਤੇ ਅੰਕੜਿਆਂ ’ਤੇ ਨਜ਼ਰ ਮਾਰੀ ਤਾਂ ਪਤਾ ਲੱਗਾ ਕਿ ਨਾ ਤਾਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਿਆਂ ’ਚ ਕਮੀ ਆਈ ਹੈ ਅਤੇ ਨਾ ਹੀ ਪਾਕਿਸਤਾਨ ਤੋਂ ਹੈਰੋਇਨ ਭੇਜਣ ਵਾਲਿਆਂ ’ਚ। ਇੱਥੋਂ ਤੱਕ ਕਿ ਬੀ. ਐੱਸ. ਐੱਫ. ਵਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2023 ਵਿਚ 8 ਮਹੀਨਿਆਂ ਦੌਰਾਨ 310 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1550 ਕਰੋੜ ਰੁਪਏ ਦੱਸੀ ਜਾ ਰਹੀ ਹੈ, ਉੱਥੇ ਪੁਲਸ ਦੇ ਸਪੈਸ਼ਲ ਸੈੱਲ, ਜਿਸ ਵਿਚ ਸੀ. ਆਈ. ਐੱਸ. ਟੀ. ਐੱਫ. ਅਤੇ ਐੱਸ. ਐੱਸ. ਓ. ਸੀ. ਵਲੋਂ ਪਿਛਲੇ ਇਕ ਹਫ਼ਤੇ ਦੌਰਾਨ ਬੀ. ਐੱਸ. ਐੱਫ. ਨਾਲ ਸਾਂਝੇ ਆਪ੍ਰੇਸ਼ਨ ਕਰ ਕੇ 77 ਕਿਲੋ, 41 ਕਿਲੋ ਅਤੇ 29 ਕਿਲੋ ਦੇ ਵੱਡੇ ਮਾਮਲੇ ਬਣਾ ਕੇ ਕਰੀਬ 735 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਬੀ. ਐੱਸ. ਐੱਫ. ਅਤੇ ਪੁਲਸ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਹੈਰੋਇਨ ਸਮੱਗਲਿੰਗ ਦੇ ਅਗਲੇ ਪਿੱਛਲੇ ਸਾਰੇ ਰਿਕਾਰਡ ਟੁੱਟ ਗਏ ਹਨ।

ਇਹ ਵੀ ਪੜ੍ਹੋ- ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜ਼ਮੀਨ

ਡਰੋਨ ਦੀ ਮੂਵਮੈਂਟ 201 ਤੋਂ ਵੱਧ

ਬੀ. ਐੱਸ. ਐੱਫ. ਦੇ ਅੰਕੜਿਆਂ ਅਨੁਸਾਰ ਹੁਣ ਤੱਕ ਵੱਖ-ਵੱਖ ਖੇਤਰਾਂ ਅਤੇ ਮਾਮਲਿਆਂ ਵਿਚ 35 ਡਰੋਨ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਨੂੰ ਬੀ. ਐੱਸ. ਐੱਫ. ਦੇ ਜਵਾਨਾ ਨੇ ਫਾਇਰਿੰਗ ਕਰ ਕੇ ਸੁੱਟਿਆ ਸੀ ਜਦੋਂ ਕਿ ਪਿਛਲੇ ਸਾਲ 52 ਡਰੋਨ ਜ਼ਬਤ ਕੀਤੇ ਗਏ ਸਨ, ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਅੰਕੜਾ ਵੀ ਇਕ ਰਿਕਾਰਡ ਕਾਇਮ ਕਰੇਗਾ ਕਿਉਂਕਿ ਆਉਣ ਵਾਲੇ ਸਰਦੀਆਂ ਦੇ ਦਿਨਾਂ ਵਿੱਚ ਡਰੋਨਾਂ ਦੀ ਵਧੇਰੇ ਮੂਵਮੈਂਟ ਹੁੰਦੀ ਹੈ। ਇੰਨਾ ਹੀ ਨਹੀਂ ਡਰੋਨ ਦੀ ਮੂਵਮੈਂਟ ਵੀ ਦੋ ਸੌ ਤੋਂ ਵੱਧ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ

ਸਮੱਗਲਰਾਂ ਨੂੰ ਰੋਕ ਨਹੀਂ ਸਕਿਆ ਹੜ੍ਹ ਦਾ ਪਾਣੀ

ਸਰਕਾਰ ਦੇ ਨਸ਼ਿਆਂ ਦੀ ਆਮਦ ਅਤੇ ਵਿਕਰੀ ’ਤੇ ਸ਼ਿਕੰਜਾ ਕੱਸਣ ਦੇ ਦਾਅਵੇ ਖੋਖਲੇ ਹਨ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਹੈਰੋਇਨ ਦੇ ਸਮੱਗਲਰਾਂ ਨੂੰ ਹੜ੍ਹਾਂ ਦੇ ਪਾਣੀ ਦਾ ਵੀ ਡਰ ਨਹੀਂ ਹੈ। ਰਾਵੀ ਦਰਿਆ ਨਾਲ ਲਗਦੇ ਵੱਖ-ਵੱਖ ਇਲਾਕਿਆਂ ’ਚ ਜੁਆਇੰਟ ਆਪ੍ਰੇਸ਼ਨ ਦੇ ਦੌਰਾਨ 41 ਕਿਲੋ ਅਤੇ 29 ਕਿਲੋ ਹੈਰੋਇਨ ਦੇ ਵੱਡੇ ਕੇਸ ਬਣਾਏ ਜਾ ਚੁੱਕੇ ਹਨ ਜੋ ਸਾਬਤ ਕਰਦਾ ਹੈ ਕਿ ਸਮੱਗਲਰ ਹੁਣ ਕਿਸੇ ਵੀ ਮੌਸਮ ’ਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ’ਚ ਸਮਰੱਥ ਹਨ। ਹੈਰੋਇਨ ਦੀ ਖੇਪ ਪਸ਼ੂਆਂ ਦੇ ਸ਼ੈੱਡ ਵਿੱਚ ਦੱਬੀ ਹੋਈ ਸੀ ਪਰ ਮੁਖਬਰਾਂ ਨੇ ਇਸ ਦਾ ਪਰਦਾਫਾਸ਼ ਕਰ ਦਿੱਤਾ ਅਤੇ ਸਮੱਗਲਰ ਫੜੇ ਗਏ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਦਿੱਲੀ ਦਾ ਸੜਕੀ ਸਫ਼ਰ ਹੁਣ ਪਵੇਗਾ ਮਹਿੰਗਾ, NHAI ਨੇ ਟੋਲ ਟੈਕਸ 'ਚ ਕੀਤਾ ਵਾਧਾ

ਡਰੋਨਾਂ ਰਾਹੀਂ ਹੀ ਮੰਗਵਾਏ ਜਾ ਰਹੇ ਹਨ ਅਤਿ-ਆਧੁਨਿਕ ਹਥਿਆਰ

ਹੈਰੋਇਨ ਦੀ ਸਮੱਗਲਿੰਗ ਦੇ ਨਾਲ-ਨਾਲ ਗੈਂਗਸਟਰਾਂ ਨੂੰ ਸਪਲਾਈ ਕਰਨ ਲਈ ਅਤਿ-ਆਧੁਨਿਕ ਅਸਾਲਟ ਰਾਈਫਲਾਂ, ਬਰਸਟ ਫਾਇਰ ਕਰਨ ਵਾਲੇ ਬ੍ਰੇਸ਼ਟਾਂ ਪਿਸਤੌਲ ਅਤੇ ਹੋਰ ਆਧੁਨਿਕ ਹਥਿਆਰ ਮੰਗਵਾਏ ਜਾ ਰਹੇ ਹਨ, ਜਿਸ ਕਾਰਨ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਇਹ ਅਸਲ ਵਿਚ ਹੀ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਇਸ ਦਾ ਵੱਡਾ ਸਬੂਤ ਹੈ।

ਨਸ਼ੇ ਦੀ ਰੋਕਥਾਮ ਲਈ ਕੀ ਯਤਨ ਕੀਤੇ ਗਏ, ਇਸ ਸਵਾਲ ਦਾ ਜਵਾਬ ਹੁਣ ਤੱਕ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਹੈ ਅਤੇ ਰਾਜਪਾਲ ਨੇ ਰਾਸ਼ਟਰਪਤੀ ਰਾਜ ਤੱਕ ਦੀ ਚਿਤਾਵਨੀ ਵੀ ਦਿੱਤੀ ਹੈ ਪਰ ਜਿਸ ਤਰ੍ਹਾਂ ਬੀ. ਐੱਸ. ਐੱਫ. ਅਤੇ ਪੁਲਸ ਦੇ ਅੰਕੜੇ ਸਾਹਮਣੇ ਆ ਰਹੇ ਹਨ, ਉਸਨੂੰ ਦੇਖਦਿਆਂ ਰਾਜਪਾਲ ਦੀ ਚੇਤਾਵਨੀ ਸਹੀ ਜਾਪਦੀ ਹੈ ਕਿਉਂਕਿ ਆਏ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ- PSEB ਬੋਰਡ ਦੀ ਵੱਡੀ ਲਾਪ੍ਰਵਾਹੀ, ਸ਼ਹੀਦ ਊਧਮ ਸਿੰਘ ਬਾਰੇ ਛਪੇ ਲੇਖ 'ਚ ਕਈ ਗ਼ਲਤੀਆਂ

ਆਈ. ਜੀ. ਪੰਜਾਬ ਫਰੰਟੀਅਰ ਨੇ ਕੀਤੀ ਸੁਰੱਖਿਆ ਏਜੰਸੀਆਂ ਨਾਲ ਮੀਟਿੰਗ

ਬੀ .ਐੱਸ. ਐੱਫ. ਪੰਜਾਬ ਦੇ ਆਈ. ਜੀ. ਪੰਜਾਬ ਫਰੰਟੀਅਰ ਅਤੁਲ ਫੁਲਜੈਲੀ ਨੇ ਨਸ਼ਿਆਂ ਦੀ ਰੋਕਥਾਮ ਸਬੰਧੀ ਅਤੇ ਹੜ੍ਹ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਪੁਲਸ ਸਮੇਤ ਸਾਰੀਆਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਅਤੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਦੇ ਨਾਲ-ਨਾਲ ਆਪਸੀ ਤਾਲਮੇਲ ਰੱਖਣ ਦੀ ਅਪੀਲ ਵੀ ਕੀਤੀ ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News