BSF ਦੇ ਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
06/05/2023 5:11:59 PM

ਖੇਮਕਰਨ (ਸੋਨੀਆ)- ਭਿੱਖੀਵਿੰਡ ਦੇ ਸਿਪਾਹੀ ਜਤਿੰਦਰ ਕੁਮਾਰ ਪੁੱਤਰ ਬਕਤੇਸਵਰ ਕੁਮਾਰ ਵਾਸੀ ਬਿਹਾਰ BSF ਛਾਉਣੀ ਸਿੰਘਪੁਰਾ ਥਾਣਾ ਭਿੱਖੀਵਿੰਡ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ 20 ਮਈ ਨੂੰ ਉਕਤ ਸਿਪਾਹੀ ਛੁੱਟੀ ਕੱਟ ਕੇ ਡਿਊਟੀ ਤੇ ਵਾਪਸ ਆਇਆ ਸੀ, ਉਦੋਂ ਤੋਂ ਹੀ ਉਹ ਕੁਝ ਪਰੇਸ਼ਾਨ ਨਜ਼ਰ ਆ ਰਿਹਾ ਸੀ ਜਿਸ ਦੇ ਚੱਲਦਿਆਂ ਬੀਤੀ ਰਾਤ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ । ਫਿਲਹਾਲ ਠੋਸ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਥਨਕ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।