ਰੇਲਵੇ ਟ੍ਰੈਕ ਤੋਂ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

06/30/2022 11:08:01 PM

ਅੰਮ੍ਰਿਤਸਰ (ਜਸ਼ਨ) : ਰੇਲਵੇ ਸਟੇਸ਼ਨ ਸਥਿਤ ਪੁਲਸ ਥਾਣਾ ਜੀ.ਆਰ.ਪੀ. ਦੇ ਅਧਿਕਾਰ ਖੇਤਰ 'ਚ ਆਉਂਦੀ ਪੁਲਸ ਚੌਕੀ ਛੇਹਰਟਾ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਸਥਿਤ ਗੁਮਾਨਪੁਰਾ ਰੇਲਵੇ ਫਾਟਕ ਦੇ ਨੇੜੇ ਰੇਲਵੇ ਟ੍ਰੈਕ ਕਿਲੋਮੀਟਰ 520/2 ਤੋਂ ਰੇਲਵੇ ਡੀਜ਼ਲ ਇੰਜਣ ਦੇ ਨਾਲ ਟਕਰਾ ਕੇ ਇਕ ਅਣਪਛਾਤੇ ਵਿਅਕਤੀ ਦੀ ਧੜ ਤੋਂ 2 ਹਿੱਸਿਆਂ 'ਚ ਵੰਡੀ ਹੋਈ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਚੌਕੀ ਛੇਹਰਟਾ ਦੇ ਇੰਚਾਰਜ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੁਪਹਿਰ 2:30 ਵਜੇ ਸਟੇਸ਼ਨ ਮਾਸਟਰ ਤੋਂ ਸੂਚਨਾ ਮਿਲੀ ਕਿ ਛੇਹਰਟਾ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਗੁਮਾਨਪੁਰਾ ਰੇਲਵੇ ਫਾਟਕ ਨੇੜੇ ਰੇਲਵੇ ਕਿਲੋਮੀਟਰ 520/2 'ਤੇ ਰੇਲਵੇ ਡੀਜ਼ਲ ਇੰਜਣ ਨਾਲ ਟਕਰਾ ਕੇ ਇਕ ਅਣਪਛਾਤੇ ਵਿਅਕਤੀ ਦੀ 2 ਹਿੱਸਿਆਂ ਵਿੱਚ ਵੰਡੀ ਲਾਸ਼ ਪਈ ਹੋਈ ਹੈ। ਮੌਕੇ 'ਤੇ ਜਾ ਕੇ ਜਾਂਚ ਕਰਨ 'ਤੇ ਕੋਈ ਵੀ ਅਜਿਹਾ ਸਬੂਤ ਨਹੀਂ ਮਿਲਿਆ, ਜਿਸ ਤੋਂ ਮ੍ਰਿਤਕ ਦੀ ਸ਼ਨਾਖਤ ਹੋ ਸਕੇ। ਇੰਚਾਰਜ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ 28 ਸਾਲ ਦਾ ਪ੍ਰਤੀਤ ਹੁੰਦਾ ਹੈ।‌ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸ਼ਨਾਖਤ ਲਈ ਜਲਿਆਂਵਾਲਾ ਬਾਗ ਸ਼ਹੀਦੀ ਮੈਮੋਰੀਅਲ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤਾ ਗਿਆ ਹੈ।

ਖ਼ਬਰ ਇਹ ਵੀ : ਜਲੰਧਰ 'ਚ ਲਿਖੇ ਖ਼ਾਲਿਸਤਾਨੀ ਨਾਅਰੇ, ਉਥੇ ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾ ਪੁਲਸ ਰਿਮਾਂਡ 'ਤੇ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News