ਤਿੰਨ ਦਿਨ ਬੀਤਣ ''ਤੇ ਵੀ ਪੁਲਸ ਦੇ ਹੱਥ ਨਹੀਂ ਲੱਗਾ ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਦਾ ਕੋਈ ਸੁਰਾਗ
Monday, Oct 19, 2020 - 10:23 AM (IST)
ਭਿੱਖੀਵਿੰਡ/ਖਾਲੜਾ (ਸੁਖਚੈਨ,ਅਮਨ,ਭਾਟੀਆ) : ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਗੋਲੀਆਂ ਮਾਰਕੇ ਕੀਤੇ ਕਤਲ ਕਰ ਦਿੱਤਾ ਗਿਆ ਸੀ । ਇਸ ਵਾਰਦਾਤ ਦੇ ਅੱਜ ਤਿੰਨ ਦਿਨ ਵੀ ਬੀਤਣ 'ਤੇ ਪੁਲਸ ਨੂੰ ਕਾਤਲਾਂ ਦਾ ਸੁਰਾਗ ਨਹੀਂ ਲੱਗਾ। ਭਾਵੇਂ ਕਿ ਜ਼ਿਲ੍ਹੇ ਭਰ ਦੀ ਪੁਲਸ ਵਲੋਂ ਦਿਨ ਰਾਤ ਇਕ ਕੀਤੀ ਜਾ ਰਹੀ ਹੈ ਕਿ ਕਾਤਲ ਸਾਹਮਣੇ ਲਿਆਂਦੇ ਜਾਣ ਪਰ ਪੁਲਸ ਨੂੰ ਸਫ਼ਲਤਾ ਅਜੇ ਤੱਕ ਨਹੀਂ ਮਿਲੀ। ਤਿੰਨ ਦਿਨ ਬੀਤਣ 'ਤੇ ਜਿੱਥੇ ਪਰਿਵਾਰ ਅੰਦਰ ਰੋਸ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ : ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ
ਕਾਤਲ ਆਖਰ ਕਿੱਥੇ ਗਏ ਹਨ ਅਤੇ ਲੋਕ ਪੁਲਸ ਪ੍ਰਸ਼ਾਸਨ 'ਤੇ ਸਵਾਲ ਖੜੇ ਕਰ ਰਹੇ ਹਨ ਕਿ ਜਿਸ ਤਰ੍ਹਾਂ ਨਾਲ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਹੋਇਆ ਹੈ, ਉਹ ਇਕ ਸਾਜਿਸ਼ ਦਾ ਹਿੱਸਾ ਹੈ। ਕਿਉਂਕਿ ਜਿਸ ਤਰ੍ਹਾਂ ਨਾਲ ਅੱਤਵਾਦ ਦੇ ਖ਼ਿਲਾਫ਼ ਲੜਣ ਵਾਲੇ ਕਾਮਰੇਡ ਆਗੂ ਦਾ ਕਤਲ ਹੋਇਆ ਹੈ, ਉਸ ਨਾਲ ਸਰਹੱਦੀ ਇਲਾਕੇ ਅੰਦਰ ਜਨਤਾ 'ਚ ਕਈ ਸਵਾਲ ਹਨ ਕਿ ਇਹ ਉਹ ਹੀ ਕਾਲੇ ਦਿਨ ਵਾਂਗ ਘਟਨਾ ਵਾਪਰੀ ਹੈ , ਜਿਸ ਤਰ੍ਹਾਂ ਉਸ ਸਮੇਂ ਅੱਤਵਾਦ 'ਚ ਅੱਤਵਾਦ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਨਿਸ਼ਾਨਾ ਬਣਾਇਆਂ ਜਾਂਦਾ ਸੀ ਕਿ ਘਰ ਅੰਦਰ ਹੀ ਦਾਖ਼ਲ ਹੋ ਕੇ ਲੋਕਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ, ਜਿੱਥੇ ਅੱਜ ਲੋਕਾਂ ਅੰਦਰ ਸਹਿਮ ਹੈ ਕਿ ਇਹ ਕਤਲ ਸ਼ਰੇਆਮ ਕੀਤਾ ਹੈ ਕਿ ਸਾਡੀ ਇੰਟੈਲੀਜੈਂਸੀ ਨੂੰ ਕੁਝ ਨਹੀਂ ਪਤਾ ਕਿ ਇਹ ਕੀ ਹੋ ਰਿਹਾ ਹੈ ਕਿਉਂਕਿ ਹਲਕਾ ਖੇਮਕਰਨ ਜੋ ਸਰਹੱਦੀ ਹਲਕਾ ਹੈ ਜਿੱਥੇ ਸਰਕਾਰਾਂ ਨੂੰ ਬਹੁਤ ਹੀ ਸਖ਼ਤੀ ਤੇ ਇੰਟੈਲੀਜੈਂਸੀ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ: ਨਾਬਾਲਗ ਨਾਲ ਜਬਰ-ਜ਼ਿਨਾਹ ਤੋਂ ਬਾਅਦ ਥੜ੍ਹ ਤੋਂ ਵੱਖ ਕੀਤਾ ਸਿਰ