ਭਾਰੀ ਪੁਲਸ ਫੋਰਸ ਦੀ ਹਾਜ਼ਰੀ ’ਚ ਬੈਂਕ ਅਧਿਕਾਰੀਆਂ ਨੇ ਘਰ ਦਾ ਕਬਜ਼ਾ ਲਿਆ
Friday, May 16, 2025 - 01:32 PM (IST)

ਭਿੱਖੀਵਿੰਡ (ਅਮਨ, ਸੁਖਚੈਨ)- ਪਿਛਲੇ ਮੰਗਲਵਾਰ ਇਕ ਬੈਂਕ ਦੇ ਅਧਿਕਾਰੀ ਜੋ ਭਿੱਖੀਵਿੰਡ ਦੇ ਕੁਲਦੀਪ ਚੋਪੜਾ ਨਾਮਕ ਵਿਅਕਤੀ ਦੇ ਘਰ ਨੂੰ 25 ਲੱਖ ਰੁਪਏ ਦਾ ਕਰਜ਼ਾ ਨਾ ਮੋੜਨ ਕਾਰਨ ਸੀਲ ਕਰਨ ਆਏ ਸਨ, ਪਰ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ ਸੀ, ਕਿਉਂਕਿ ਘਰ ਦੇ ਮਾਲਕ ਵਿਅਕਤੀ ਵੱਲੋਂ ਘਰ ’ਚ ਸਹਿਜ ਪਾਠ ਆਰੰਭ ਕਰ ਦਿੱਤਾ ਗਿਆ ਸੀ, ਜਿਸ ਕਾਰਨ ਬੈਂਕ ਅਧਿਕਾਰੀ ਘਰ ਨੂੰ ਸੀਲ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾ ਸਕੇ।
ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ
ਪਰ ਵੀਰਵਾਰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਪ੍ਰਸ਼ਾਦ ਚੜ੍ਹਾਉਣ ਤੋਂ ਬਾਅਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਿਕਾਰ ਨਾਲ ਘਰੋਂ ਲਿਜਾਇਆ ਗਿਆ, ਉਪਰੰਤ ਬੈਂਕ ਅਧਿਕਾਰੀਆਂ ਨੇ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਕੁਲਦੀਪ ਚੋਪੜਾ ਦੇ ਘਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬੈਂਕ ਮੈਨੇਜਰ ਨੇ ਦੱਸਿਆ ਕਿ ਭਿੱਖੀਵਿੰਡ ਦੇ ਰਹਿਣ ਵਾਲੇ ਕੁਲਦੀਪ ਚੋਪੜਾ ਨੇ ਬੈਂਕ ਤੋਂ ਲਗਭਗ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8