ਪਰਸ ਵਾਪਸ ਕਰ ਕੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
Tuesday, Dec 03, 2019 - 05:18 PM (IST)

ਬਹਿਰਾਮਪੁਰ(ਗੋਰਾਇਆ) : ਕਸਬਾ ਬਹਿਰਾਮਪੁਰ ਵਿਖੇ ਬਾਹਮਣੀ ਰੋਡ 'ਤੇ ਇਕ ਵਿਅਕਤੀ ਦਾ ਪਿਛਲੇ ਦਿਨੀਂ ਅਚਾਨਕ ਪਰਸ ਡਿੱਗ ਗਿਆ ਸੀ ਜੋ ਕਿ ਦਰਸ਼ਨ ਪੈਲੇਸ ਦੇ ਮਾਲਕ ਰਣਜੀਤ ਸਿੰਘ ਬਹਿਰਾਮਪੁਰ ਨੂੰ ਬਾਹਮਣੀ ਰੋਡ ਤੋਂ ਮੋਟਰਸਾਈਕਲ 'ਤੇ ਜਾਂਦੇ ਸਮੇਂ ਮਿਲਿਆ। ਜਦ ਉਨ੍ਹਾਂ ਵੇਖਿਆ ਤਾਂ ਪਰਸ ਵਿਚ 9100 ਰੁਪਏ ਸਮੇਤ ਆਧਾਰ ਕਾਰਡ, ਏ. ਟੀ. ਐੱਮ. ਕਾਰਡ ਅਤੇ ਹੋਰ ਕਈ ਦਸਤਾਵੇਜ ਮੌਜੂਦ ਸਨ। ਅੱਜ ਉਨ੍ਹਾਂ ਨੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸੰਜੀਵ ਕੁਮਾਰ ਪੁੱਤਰ ਜਗਜੀਵਨ ਵਾਸੀ ਮਰਾੜਾ ਦੇ ਘਰ ਜਾ ਕੇ ਉਸਨੂੰ ਪਰਸ ਵਾਪਸ ਕਰ ਕੇ ਇਲਾਕੇ ਅੰਦਰ ਇਕ ਮਿਸਾਲ ਪੈਦਾ ਕੀਤੀ।
ਇਸ ਮੌਕੇ ਸੰਜੀਵ ਕੁਮਾਰ ਨੇ ਰਣਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਏਨੀ ਵੱਡੀ ਨਕਦ ਰਾਸ਼ੀ ਹੋਣ ਦੇ ਬਾਵਜੂਦ ਉਨ੍ਹਾਂ ਪਰਸ ਵਾਪਸ ਕਰ ਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।