ਕਾਂਗਰਸ ਨੇ ਸਿਆਸਤ ਦੀ ਦੁਰਵਰਤੋਂ ਕਰਕੇ ਮੇਰੇ ਭਰਾ ਖ਼ਿਲਾਫ਼ ਦਰਜ ਕੀਤਾ ਪਰਚਾ: ਹਰਸਿਮਰਤ ਬਾਦਲ

01/26/2022 2:07:47 PM

ਅੰਮ੍ਰਿਤਸਰ : ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਅੰਮ੍ਰਿਤਸਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਸਮਤਕ ਹੋਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ 5 ਸਾਲ ’ਚ ਕਾਂਗਰਸ ਨੇ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਅਤੇ ਹੁਣ ਜਦੋਂ ਇਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ ਤਾਂ ਇਹ ਸਿਆਸਤ ਦੀ ਦੁਰਵਰਤੋਂ ਕਰ ਕੇ ਬਿਕਰਮ ਮਜੀਠੀਆ ਖ਼ਿਲਾਫ਼ ਝੂਠੇ ਪਰਚੇ ਦਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 5 ਸਾਲਾਂ ’ਚ ਪੰਜਾਬ ’ਚ ਬੇਅਦਬੀਆਂ ਵੀ ਹੋਈਆਂ ਅਤੇ ਨਸ਼ਾ ਤਸਕਰ, ਰੇਤ ਮਾਫ਼ੀਆ ਨੇ ਵੀ ਪੰਜਾਬ ਨੂੰ ਖ਼ੂਬ ਲੁੱਟਿਆ ਹੈ।ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਕਾਂਗਰਸ ਸਰਕਾਰ ਮੇਰੇ ਭਰਾ ਨੂੰ ਝੂਠੇ ਕੇਸ 'ਚ ਫਸਾਉਣ ਦੀ ਸਾਜ਼ਿਸ ਰਚ ਰਹੀ ਹੈ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਦੀ ਚਿੱਠੀ 'ਤੇ ਸੁਖਪਾਲ ਖਹਿਰਾ ਦਾ ਪਲਟਵਾਰ, ਦਿੱਤੀ ਵੱਡੀ ਚੁਣੌਤੀ 

ਹਰਸਿਮਰਤ ਕੌਰ ਨੇ ਕਿਹਾ ਕਿ ਪੰਜ ਸਾਲਾਂ ’ਚ ਤਾਂ ਇਹ ਕੁਝ ਕਰ ਨਾ ਸਕੇ ਤਾਂ ਹੁਣ ਜਦੋਂ ਇਨ੍ਹਾਂ ਦੀ ਸਰਕਾਰ ਦੇ ਅਖ਼ੀਰਲੇ ਦਿਨ ਰਹਿ ਗਏ ਤਾਂ ਇਨ੍ਹਾਂ ਉਸ ਸ਼ਖ਼ਸ ਨੂੰ ਡੀ.ਜੀ.ਪੀ. ਬਣਾਇਆ ਜੋ ਕਿ ਅਸਲ ’ਚ ਡੀ.ਜੀ.ਪੀ. ਬਣਨ ਯੋਗ ਹੀ ਨਹੀਂ ਸੀ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ੇ ਦਾ ਪਰਚਾ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਅੱਜ ਮੈਂ ਗੁਰੂ ਸਾਹਿਬ ਦੇ ਘਰ ਸਾਹਮਣੇ ਹਾਜ਼ਰ ਨਾਜ਼ਰ ਹੋ ਕੇ ਆਖਦੀ ਹਾਂ ਕਿ ਜੇਕਰ ਮੇਰੇ ਭਰਾ ਨੇ ਥੋੜ੍ਹਾ ਜਿਹਾ ਵੀ ਨਸ਼ਾ ਦੇ ਮਾਮਲੇ 'ਚ ਕੋਈ ਗ਼ਲਤ ਕੰਮ ਕੀਤਾ ਹੈ ਤਾਂ ਪਰਮਾਤਮਾ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਦੇਵੇ। ਜੇਕਰ ਮੇਰੇ ਭਰਾ ਨੇ ਸੂਈ ਦੇ ਨੱਕੇ ਜਿੰਨਾ ਵੀ ਚਿੱਟਾ ਵੇਚਿਆ ਹੈ ਉਸ ਦਾ ਕੱਖ ਨਾ ਰਵੇ। 

ਇਹ ਵੀ ਪੜ੍ਹੋ :ਜੇਲ੍ਹ ਤੋਂ ਸੱਤਾ ਦੀ ਖੇਡ, ਹੁਣ ਤੱਕ ਨਹੀਂ ਟੁੱਟਿਆ ਸਿਮਰਨਜੀਤ ਸਿੰਘ ਮਾਨ ਦਾ ਰਿਕਾਰਡ

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਆਸਤ ਦੀ ਗੰਦੀ ਚਾਲ ਖੇਡ ਕੇ ਬਿਕਰਮ ਮਜੀਠੀਆ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ ਅਤੇ ਅਕਾਲੀ ਸਰਕਾਰ ਆਉਣ ’ਤੇ ਇਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਬੇਅਦਬੀ ਦੇ ਮਾਮਲੇ ’ਚ ਵਿਜੇ ਪ੍ਰਤਾਪ ਸਿੰਘ ਦਾ ਜੋ ਦਖ਼ਲ ਸੀ ਹਾਈਕੋਰਟ ਨੇ ਉਸ ਨੂੰ ਸਭ ਦੇ ਸਾਹਮਣੇ ਜੱਗ ਜ਼ਾਹਿਰ ਕਰ ਦਿੱਤਾ ਹੈ। ਪੰਜਾਬ ਦੀ ਜਨਤਾ ਸਭ ਜਾਣਦੀ ਹੈ ਅਤੇ ਇਸ ਦਾ ਸਬੂਤ 10 ਮਾਰਚ ਨੂੰ ਹੀ ਮਿਲ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Harnek Seechewal

Content Editor

Related News