ਡੇਹਰਾ ਸਾਹਿਬ ਪੁੱਜੇ ਅਲੌਕਿਕ ਨਗਰ ਕੀਰਤਨ ਦਾ ਬਾਬਾ ਲੱਖਾ ਸਿੰਘ ਨੇ ਕੀਤਾ ਭਰਪੂਰ ਸਵਾਗਤ

10/22/2019 9:24:25 PM

ਤਰਨਤਾਰਨ, (ਧਰਮ ਪਨੂੰ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਅਲੌਕਿਕ ਨਗਰ ਕੀਰਤਨ ਜੋ ਸੰਪਰਦਾਇਕ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲਿਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਡਿਪਟੀ ਮੁਖੀ ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਵਾਲਿਆਂ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਜਾ ਰਿਹਾ ਸੀ, ਦਾ ਸੰਤ ਬਾਬਾ ਲੱਖਾ ਸਿੰਘ ਜੀ ਕਾਰਸੇਵਾ ਕੋਟੇ ਵਾਲਿਆਂ ਨੇ ਡੇਹਰਾ ਸਾਹਿਬ ਪੁੱਜਣ 'ਤੇ ਭਰਪੂਰ ਸਵਾਗਤ ਕੀਤਾ। ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ, ਲੋਈ ਭੇਟ ਕਰਕੇ ਸਵਾਗਤ ਕੀਤਾ।
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਹਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਟੋਨੀ ਅਤੇ ਉਸਦੇ ਸਟਾਫ਼ ਨੇ ਦੋਵਾਂ ਮਹਾਪੁਰਸ਼ਾਂ ਨੂੰ ਸਿਰੋਪਾਓ ਅਤੇ ਲੋਈ ਭੇਟ ਕਰਕੇ ਸਵਾਗਤ ਕੀਤਾ। 'ਜਗ ਬਾਣੀ' ਦੇ ਪੱਤਰਕਾਰ ਵਲੋਂ ਮੌਕੇ 'ਤੇ ਇਕੱਤਰ ਕੀਤੀ ਰਿਪੋਰਟ ਅਨੁਸਾਰ ਜਦੋਂ ਦੁਪਹਿਰ 1 ਵਜੇ 8 ਹਜ਼ਾਰ ਦੇ ਕਰੀਬ ਸੰਗਤਾਂ ਅਤੇ 250 ਦੇ ਕਰੀਬ ਵਾਹਨਾਂ, ਟਰੱਕਾਂ, ਬੱਸਾਂ, ਜੀਪਾਂ, ਕਾਰਾਂ, ਟੈਂਪੂ, ਛੋਟੇ ਹਾਥੀ, ਛੋਟੇ ਟਰੱਕ, ਮੋਟਰਸਾਈਕਲ ਅਤੇ ਸਕੂਟਰਾਂ 'ਤੇ ਸਵਾਰ ਕੇਸਰੀ ਝੰਡੀਆਂ ਲਾਈ, ਜੈਕਾਰੇ ਬੁਲਾਉਂਦੇ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਡੇਹਰਾ ਸਾਹਿਬ ਗੁਰਦੁਆਰਾ ਕੰਪਲੈਕਸ 'ਚ ਪੁੱਜੀਆਂ ਤਾਂ ਉਸ ਵੇਲੇ ਲੰਗਰ ਕੰਪਲੈਕਸ 'ਚ ਪੈਰ ਧਰਨ ਨੂੰ ਥਾਂ ਨਹੀਂ ਸੀ। ਚਾਰ ਚੁਫੇਰੇ ਰੌਣਕਾਂ ਸਨ। ਨਗਰ ਕੀਰਤਨ 'ਚ ਆਈਆਂ ਸੰਗਤਾਂ ਨੂੰ ਪ੍ਰੇਮ ਨਾਲ ਲੰਗਰ ਛਕਾਇਆ ਗਿਆ। ਬਾਅਦ 'ਚ ਚਾਹ, ਪਕੌੜੇ, ਸ਼ੱਕਰਪਾਰੇ, ਬੂੰਦੀ, ਬਦਾਨਾ ਵੀ ਛਕਾਇਆ ਗਿਆ। ਬਾਬਾ ਲੱਖਾ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨਾਲ ਇਲਾਕੇ ਦੀਆਂ ਸੰਗਤਾਂ ਨੇ ਦਰਸ਼ਨ ਕਰਨ ਉਪਰੰਤ ਆਪਣੀਆਂ ਧਾਰਮਕ ਭਾਵਨਾਵਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ।

PunjabKesari
ਇਸ ਮੌਕੇ 'ਤੇ ਮਹਾਪੁਰਸ਼ਾਂ ਨਾਲ ਭਾਈ ਗੁਰਿੰਦਰ ਸਿੰਘ ਟੋਨੀ, ਬਾਬਾ ਬੀਰਾ ਸਿੰਘ ਸਰਹਾਲੀ, ਬਾਬਾ ਪਿਆਰਾ ਸਿੰਘ, ਗੁਰਬਚਨ ਸਿੰਘ ਕਰਮੂਵਾਲਾ, ਕੁਲਵੰਤ ਸਿੰਘ ਲੁਹਾਰ, ਬਾਬਾ ਹਰਦਿਆਲ ਸਿੰਘ, ਬਾਬਾ ਗੁਰਨਾਮ ਸਿੰਘ ਗੁ. ਭਾਈ ਅਦਲੀ ਸਾਹਿਬ, ਮੈਨੇਜਰ ਨਿਰਮਲ ਸਿੰਘ, ਹੈੱਡ ਗ੍ਰੰਥੀ ਜਰਨੈਲ ਸਿੰਘ ਲੁਹਾਰ, ਸ਼ਮਸ਼ੇਰ ਸਿੰਘ ਮੀਤ ਗ੍ਰੰਥੀ, ਅਵਤਾਰ ਸਿੰਘ, ਅਜੀਤ ਸਿੰਘ ਕਾਹਲਵਾਂ, ਅਜਾਇਬ ਸਿੰਘ ਕਾਹਲਵਾਂ, ਭਾਈ ਧੰਨਾ ਸਿੰਘ ਡੇਹਰਾ ਸਾਹਿਬ, ਮਾ. ਚੰਨਣ ਸਿੰਘ, ਸਰਮੁਖ ਸਿੰਘ ਡੇਹਰਾ ਸਾਹਿਬ, ਹਰਭਜਨ ਸਿੰਘ ਡੇਹਰਾ ਸਾਹਿਬ, ਹਰਭਜਨ ਸਿੰਘ, ਅਮਰਜੀਤ ਸਿੰਘ, ਬੇਅੰਤ ਸਿੰਘ ਕਾਹਲਵਾਂ, ਬਲਬੀਰ ਸਿੰਘ ਕਾਹਲਵਾਂ, ਸੁਰਿੰਦਰ ਸਿੰਘ ਘਰਿਆਲੀ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਚੋਹਲਾ ਅਤੇ ਕੋਟਾ (ਰਾਜਸਥਾਨ) ਤੋਂ ਆਏ ਸ਼ਰਧਾਲੂ ਵੀ ਮੌਜੂਦ ਸਨ। ਇਸ ਮੌਕੇ ਬਾਬਾ ਸੁੱਖਾ ਸਿੰਘ, ਬਾਬਾ ਹਾਕਮ ਸਿੰਘ ਅਤੇ ਬਾਬਾ ਲੱਖਾ ਸਿੰਘ ਜੀ ਨੇ 1, 2 ਅਤੇ 3 ਨਵੰਬਰ ਨੂੰ ਹੋਣ ਵਾਲੇ ਮਹਾਨ ਧਾਰਮਕ ਸਮਾਗਮ ਡੇਹਰਾ ਸਾਹਿਬ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਸਰਵੇਖਣ ਵੀ ਕੀਤਾ। ਪੰਜ ਪਿਆਰਿਆਂ ਦਾ ਧਾਰਮਕ ਰਸਮਾਂ ਨਾਲ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਨਗਰ ਕੀਰਤਨ ਸੁਲਤਾਨਪੁਰ ਲੋਧੀ ਨੂੰ ਰਵਾਨਾ ਹੋ ਗਿਆ।


KamalJeet Singh

Content Editor

Related News