ਬਾਬਾ ਬਕਾਲਾ ਸਾਹਿਬ ਵਾਸੀਆਂ ਨੂੰ ਨਹੀਂ ਮਿਲ ਰਹੇ ਜਨਮ ਤੇ ਮੌਤ ਸਰਟੀਫਿਕੇਟ, ਜਾਣੋ ਕਿਉਂ

Wednesday, May 18, 2022 - 08:00 PM (IST)

ਬਾਬਾ ਬਕਾਲਾ ਸਾਹਿਬ ਵਾਸੀਆਂ ਨੂੰ ਨਹੀਂ ਮਿਲ ਰਹੇ ਜਨਮ ਤੇ ਮੌਤ ਸਰਟੀਫਿਕੇਟ, ਜਾਣੋ ਕਿਉਂ

ਬਾਬਾ ਬਕਾਲਾ ਸਾਹਿਬ (ਰਾਕੇਸ਼) - ਗ੍ਰਾਮ ਪੰਚਾਇਤ ਬਾਬਾ ਬਕਾਲਾ ਸਾਹਿਬ ਤੋਂ ਨਗਰ ਪੰਚਾਇਤ ਬਣੀ ਇਹ ਇਤਿਹਾਸਕ ਨਗਰੀ ਦੀਆਂ ਮੁਸ਼ਕਲਾਂ ਜਿਉ ਦੀਆਂ ਤਿਉ ਨਜ਼ਰ ਆ ਰਹੀਆ ਹਨ। ਲੋਕਾਂ ਦਾ ਨਗਰ ਪੰਚਾਇਤ ਪ੍ਰਸਾਸ਼ਨ ਤੋਂ ਵਿਸ਼ਵਾਸ਼ ਖ਼ਤਮ ਹੋ ਚੁੱਕਾ ਹੈ। ਵਰਨਣਯੋਗ ਹੈ ਕਿ ਇਤਿਹਾਸਕ ਕਸਬੇ ਨੂੰ ਨਗਰ ਪੰਚਾਇਤ ਦਾ ਦਰਜਾ ਮਿਲਣ ਤੋਂ ਬਾਅਦ ਇਥੇ ਅਜੇ ਤੱਕ ਕੋਈ ਟਿਕਾਊ ਈ.ਓ. ਦੀ ਨਿਯੁਕਤੀ ਨਾ ਹੋਣ ਕਾਰਨ ਆਰਜ਼ੀ ’ਤੇ ਆਇਆ ਅਧਿਕਾਰੀ ਆਪਣੀ ਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ ਵਰਤਦਾ ਰਿਹਾ। ਇਸੇ ਕਾਰਨ ਇਸ ਕਸਬੇ ਦੇ ਲੋਕ ਉਨ੍ਹਾਂ ਦੀਆਂ ਅਣਗਹਿਲੀਆ ਕਾਰਨ ਖੱਜਲ ਖੁਆਰ ਹੋ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਸਬੇ ਦੇ ਵਾਸੀਆਂ ਨੂੰ ਜਨਮ ਤੇ ਮੌਤ ਦੇ ਸਰਟੀਫਿਕੇਟ ਪ੍ਰਾਪਤ ਨਹੀ ਹੋ ਰਹੇ, ਕਿਉਂਕਿ ਅਧਿਕਾਰੀ ਦਾ ਗੈਰ ਹਾਜ਼ਰ ਰਹਿਣਾ ਵੀ ਇਸਦਾ ਮੁੱਖ ਕਾਰਨ ਸਮਝਿਆ ਜਾ ਰਿਹਾ ਹੈ। ਲੋਕਾਂ ਨੂੰ ਬੱਚਿਆਂ ਦੇ ਜਨਮ ਸਰਟੀਫਿਕੇਟ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆ ਪੈ ਰਹੀਆ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਇਸੇ ਤਰ੍ਹਾ ਮੌਤ ਦਾ ਇਦਰਾਜ਼ ਅਤੇ ਵੱਖ-ਵੱਖ ਵਿਭਾਗਾਂ ’ਚ ਲੌੜੀਦਾ ਮੌਤ ਸਰਟੀਫਿਕੇਟ ਤੈਅ ਸਮੇਂ ਵਿਚ ਨਾ ਮਿਲਣ ਕਾਰਨ ਕਈ ਪਰਿਵਾਰਾਂ ਦੀਆਂ ਨੌਕਰੀਆਂ ਜਾਂ ਪੈਨਸ਼ਨਾਂ ਵਿਚ ਭਾਰੀ ਰੁਕਾਵਟ ਆ ਰਹੀ ਹੈ। ਇਸ ਨਗਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਐੱਸ.ਡੀ.ਐੱਮ.ਬਾਬਾ ਬਕਾਲਾ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਥੇ ਈ.ਓ.ਦੀ ਤਰੁੰਤ ਨਿਯੁਕਤੀ ਕਰਵਾਈ ਜਾਵੇ ਅਤੇ ਨਿਯੁਕਤੀ ਨਾ ਹੋਣ ਤੱਕ ਦੇ ਸਮੇਂ ਤੱਕ ਲਈ ਜਨਮ ਅਤੇ ਮੌਤ ਸਰਟੀਫਿਕੇਟ ਦੇਣ ਦੇ ਅਧਿਕਾਰ ਐੱਸ.ਐੱਮ.ਓ.ਬਾਬਾ ਬਕਾਲਾ ਨੂੰ ਸੌਂਪੇ ਜਾਣ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼


author

rajwinder kaur

Content Editor

Related News