ਪੁੱਤਰ ਦੀ ਮੌਤ ਹੋਣ ’ਤੇ ਮਾਂ ਨੇ ਪਿੰਡ ’ਚ ਕੱਢੀ ਨਸ਼ੇ ਦੇ ਖਿਲਾਫ ਜਾਗਰੂਕਤਾ ਰੈਲੀ

12/16/2019 4:20:59 PM

ਗੁਰਦਾਸਪੁਰ - ਗੁਰਦਾਸਪੁਰ ਦੇ ਪਿੰਡ ਭਾਲੋਵਾਲ ’ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ 25 ਸਾਲਾ ਨੌਜਵਾਨ ਲਵਦੀਪ ਸਿੰਘ ਦੀ ਮੌਤ ਹੋ ਗਈ ਸੀ, ਜਿਸ ਕਾਰਨ ਪਿੰਡ ’ਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਪੁੱਤਰ ਲਵਦੀਪ ਸਿੰਘ ਦੀ ਮੌਤ ਹੋਣ ’ਤੇ ਮਿ੍ਤਕ ਦੀ ਮਾਂ ਨੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਜਾਗਰੂਕਤਾ ਰੈਲੀ ਕੱਢੀ। ਇਸ ਰੈਲੀ ਦੌਰਾਨ ਮਿ੍ਤਕ ਦੀ ਮਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਨਹੀਂ ਚਾਹੁੰਦੀ ਜਿਸ ਤਰ੍ਹਾਂ ਉਸ ਦੇ ਪੁੱਤਰ ਦੀ ਮੌਤ ਨਸ਼ੇ ਕਾਰਨ ਹੋਈ ਹੈ, ਉਸੇ ਤਰ੍ਹਾਂ ਕਿਸੇ ਹੋਰ ਮਾਂ ਦੇ ਪੁੱਤਰ ਦੀ ਮੌਤ ਹੋਵੇ। ਦੱਸ ਦੇਈਏ ਕਿ ਨੌਜਵਾਨ ਦੇ ਪਾਠ ਦੇ ਅੰਤਿਮ ਭੋਗ ਮਗਰੋਂ ਨੌਜਵਾਨ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਜਾਗਰੂਕਤਾ ਰੈਲੀ ਕੱਢੀ, ਜਿਸ ਦੌਰਾਨ ਉਸ ਨੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਲਈ ਇਕ-ਜੁਟ ਹੋ ਕੇ ਅੱਗੇ ਆਉਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਨੌਜਵਾਨ ਪੀੜੀ ਇਕ ਨਵੀਂ ਜਿਦੰਗੀ ਜਿਓ ਸਕਦੀ ਹੈ। ਰੈਲੀ ’ਚ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ, ਕਾਰਾਂ, ਮੋਟਰਸਾਈਕਲਾਂ ’ਤੇ ਮਿ੍ਤਕ ਦੇ ਪੋਸਟਰ ਲੈ ਕੇ ਆਏ ਹੋਏ ਸਨ।


rajwinder kaur

Content Editor

Related News