ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦਾ ਕੰਮ ਮੁਕੰਮਲ
Tuesday, Mar 18, 2025 - 04:55 PM (IST)

ਗੁਰਦਾਸਪੁਰ (ਹਰਮਨ, ਵਿਨੋਦ)- ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਸਬੰਧ ਵਿਚ ਨਵੀਂ ਐਕਸਾਈਜ਼ ਪਾਲਸੀ 2025-26 ਤਹਿਤ ਧਾਰੀਵਾਲ ਨੂੰ ਛੱਡ ਕੇ ਬਾਕੀ ਠੇਕੇ ਅਲਾਟ ਕਰ ਦਿੱਤੇ ਗਏ ਹਨ। ਇਸ ਤਹਿਤ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਆਪਣੇ ਇਲਾਕੇ ਦੇ ਸਰਕਲ ਵਿਚ ਧਾਰੀਵਾਲ ਨੂੰ ਛੱਡ ਕੇ ਬਾਕੀ ਸਾਰੇ ਠੇਕੇ ਅਲਾਟ ਕਰਨ ’ਚ ਕਾਮਯਾਬ ਰਹੇ ਹਨ। ਜ਼ਿਲ੍ਹੇ ’ਚ ਗੁਰਦਾਸਪੁਰ ਟਾਊਨ ਫਰਮ ਦਾ ਕਬਜ਼ਾ ਹੋਇਆ ਹੈ, ਜਿਸ ’ਚ ਕਈ ਠੇਕੇਦਾਰ ਇਕਜੁੱਟ ਹੋ ਕੇ ਗੁਰਦਾਸਪੁਰ-1 ਅਤੇ 2 ਅਤੇ ਦੀਨਾਨਗਰ ਨੂੰ ਚਲਾਉਣਗੇ। ਜਦਕਿ ਦੂਜੇ ਪਾਸੇ ਬਟਾਲਾ ’ਚ ਰਿੰਪਲ ਵਾਈਨ ਦਾ ਕਬਜ਼ਾ ਹੋਇਆ ਹੈ। ਸ੍ਰੀ ਹਰਗੋਬਿੰਦਪੁਰ ਅਤੇ ਬਟਾਲਾ ਦੇ ਵੀ ਕੁਝ ਇਲਾਕੇ ’ਚ ਚਰਨਜੀਤ ਸ਼ਰਾਬ ਕਾਰੋਬਾਰੀ ਦਾ ਕਬਜ਼ਾ ਹੋਇਆ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਚਾਹ ਦਾ ਸੱਦਾ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਰਾਬ ਕਾਰੋਬਾਰੀਆਂ ਵੱਲੋਂ ਆਨਲਾਈਨ ਅਰਜੀਆਂ ਮੰਗੀਆਂ ਗਈਆਂ ਸਨ, ਜਿਸ ਤੋਂ ਬਾਅਦ ਪੂਰੇ ਪ੍ਰਦੇਸ਼ ’ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ 17 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਸਾਰੇ ਸਰਕਲ ਅਲਾਟਮੈਂਟ ਕਰ ਦਿੱਤੇ ਗਏ ਹਨ। ਇਸ ਦੌਰਾਨ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਜੋ ਧਾਰੀਵਾਲ ਸਰਕਲ ਬਚਿਆ ਹੈ, ਉਸ ਲਈ ਮੁੜ ਈ- ਟੈਂਡਰ ਮੰਗਿਆ ਜਾਵੇਗਾ। ਗੁਰਦਾਸਪੁਰ ’ਚ ਪਹਿਲਾਂ ਜੇ. ਐੱਸ. ਵਾਈਨ ਦੇ ਨਾਂ ’ਤੇ ਅਤੇ ਕਮਲ ਕਿਸ਼ੋਰ ਦੇ ਨਾਂ ’ਤੇ ਸ਼ਰਾਬ ਦੇ ਠੇਕੇ ਚੱਲਦੇ ਸਨ, ਜਦ ਕਿ ਹੁਣ ਨਵੇਂ ਠੇਕਿਆਂ ਦੇ ਉੱਤੇ ਗੁਰਦਾਸਪੁਰ ਟਾਊਨ ਦਾ ਨਾਮ ਲਿਖਿਆ ਗਿਆ ਹੈ, ਜਦਕਿ ਇਸ ਫਰਮ ਦੇ ਵਿਚ ਜ਼ਿਆਦਾਤਰ ਸ਼ਰਾਬ ਕਾਰੋਬਾਰੀ ਰਲ ਮਿਲ ਕੇ ਹੀ ਗੁਰਦਾਸਪੁਰ ਵਨ ਅਤੇ ਟੂ ਦੇ ਨਾਲ ਨਾਲ ਦੀਨਾਨਗਰ ਇਲਾਕੇ ਨੂੰ ਚਲਾਉਣਗੇ।
ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ
ਇਸ ਵਿਚ ਜੰਗ ਸਿੰਘ, ਲਵਲੀ, ਚਰਨਜੀਤ ਸਿੰਘ, ਰਵੀ ਮਹਾਜਨ ਗੌਰਵ ਮਹਾਜਨ ਤਾਰਾਗੜ ਵਾਲੇ, ਦਵਿੰਦਰ ਸਿੰਘ ਬੱਗੀ ਸੱਜਣ ਸਿੰਘ ਅਤੇ ਅਤੇ ਹੋਰ ਵੀ ਕਈ ਚਿਹਰੇ ਸ਼ਾਮਲ ਹਨ। ਪਠਾਨਕੋਟ ਸਿਟੀ, ਬੱਸ ਸਟੈਂਡ, ਮੈਮੂਨਕੈਂਟ, ਪਰਮਾਨੰਦ, ਜੁਗਿਆਲ ਆਦਿ ਇਲਾਕੇ ’ਚ ਸੂਰਜ ਰੰਧਾਵਾ ਦਵਿੰਦਰ ਕੁਮਾਰ ਬੱਗੀ ਅਤੇ ਰਿਸ਼ੂ ਪ੍ਰਧਾਨ, ਡੋਡਾ ਵਾਈਨ ਰਲ ਕੇ ਸ਼ਰਾਬ ਦਾ ਕਾਰੋਬਾਰ ਕਰਨਗੇ, ਜਦਕਿ ਦੂਜੇ ਪਾਸੇ ਸੁਜਾਨਪੁਰ ਸਰਕਲ ਦੇ ਵਿਚ ਅਮਨ ਰਿੰਕਲ ਅਤੇ ਉਨ੍ਹਾਂ ਦੇ ਨਾਲ ਹੋਰ ਸਾਥੀ ਇਸ ਸਰਕਲ ਨੂੰ ਚਲਾਉਣਗੇ।
ਹੁਣ ਹੋਰ ਮਹਿੰਗੀ ਹੋਵੇਗੀ ਸ਼ਰਾਬ
ਐਕਸਾਈਜ਼ ਵਿਭਾਗ ਦੇ ਮਾਹਿਰ ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ’ਚ ਸ਼ਰਾਬ ਦਾ ਰੇਟ ਹੋਰ ਵੀ ਮਹਿੰਗਾ ਹੋਵੇਗਾ ਕਿਉਂਕਿ ਸਰਕਾਰ ਵੱਲੋਂ ਹਰ ਸਰਕਲ ’ਤੇ ਪੈਸਿਆਂ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਸ਼ਰਾਬ ਮਹਿੰਗੀ ਹੋਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8