ਅੱਖਾਂ ''ਚ ਮਿਰਚਾਂ ਪਾ ਡਿਪੂ ਹੋਲਡਰ ''ਤੇ ਕੀਤਾ ਹਮਲਾ, ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ

Friday, Aug 04, 2023 - 02:49 AM (IST)

ਅੱਖਾਂ ''ਚ ਮਿਰਚਾਂ ਪਾ ਡਿਪੂ ਹੋਲਡਰ ''ਤੇ ਕੀਤਾ ਹਮਲਾ, ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ

ਦੀਨਾਨਗਰ/ਗੁਰਦਾਸਪੁਰ (ਹਰਜਿੰਦਰ ਗੋਰਾਇਆ/ਗੁਰਪ੍ਰੀਤ ਸਿੰਘ) : ਦੀਨਾਨਗਰ 'ਚ ਰਾਸ਼ਨ ਡਿਪੂ ਚਲਾ ਰਹੇ ਪਿੰਡ ਅਵਾਂਖਾ ਦੇ ਰਹਿਣ ਵਾਲੇ ਡਿਪੂ ਹੋਲਡਰ ਰਮੇਸ਼ ਕੁਮਾਰ ਦੇ ਘਰ 'ਚ ਦਾਖਲ ਹੋ ਕੇ ਕੁਝ ਲੋਕਾਂ ਵੱਲੋਂ ਉਸ 'ਤੇ ਅੱਖਾਂ 'ਚ ਮਿਰਚਾਂ ਪਾ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਪਰਿਵਾਰ ਦਾ ਦੋਸ਼ ਹੈ ਕਿ ਹਮਲਾ ਕਰਨ ਵਾਲੇ ਮੋਟਰਸਾਈਕਲ ਅਤੇ ਨਕਦੀ ਵੀ ਲੈ ਕੇ ਫਰਾਰ ਹੋ ਗਏ। ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮੋਟੀ ਰਕਮ ਵਸੂਲ ਕੇ ਕੀਤਾ ਜਾਂਦਾ ਸੀ ਗੈਰ-ਕਾਨੂੰਨੀ ਗਰਭਪਾਤ, ਪੁਲਸ ਦੇ ਸ਼ਿਕੰਜੇ 'ਚ ਇੰਝ ਫਸੀ ਮਹਿਲਾ ਡਾਕਟਰ

ਰਮੇਸ਼ ਦੀ ਪਤਨੀ ਸਰਿਤਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਘਰ 'ਚ ਬੈਠੇ ਸਨ ਕਿ ਅਚਾਨਕ ਕੁਝ ਲੋਕ ਆਏ ਤੇ ਉਸ ਦੇ ਪਤੀ ਦੀਆਂ ਅੱਖਾਂ 'ਚ ਮਿਰਚ ਪਾਊਡਰ ਪਾ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਖੁਦ ਤੇ ਉਸ ਦਾ ਬੇਟਾ ਬਚਾਉਣ ਲਈ ਅੱਗੇ ਆਏ ਤਾਂ ਉਨ੍ਹਾਂ 'ਤੇ ਵੀ ਹਮਲਾ ਕੀਤਾ ਗਿਆ। ਪਰਿਵਾਰ ਵੱਲੋਂ ਰਮੇਸ਼ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਤਨੀ ਆਪਣੇ ਪਤੀ 'ਤੇ ਹੋਏ ਹਮਲੇ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News