ਵਿਦਿਆਰਥਣ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਵਾਲਾ ਸੈਨਾ ਦਾ ਅਧਿਕਾਰੀ ਗ੍ਰਿਫ਼ਤਾਰ
Tuesday, Jun 27, 2023 - 04:26 PM (IST)
ਗੁਰਦਾਸਪੁਰ (ਵਿਨੋਦ)- ਇਕ ਨਾਬਾਲਿਗ ਵਿਦਿਆਰਥਣ ਨਾਲ ਉਸ ਦੇ ਫੁਫੜ ਵੱਲੋਂ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ 'ਤੇ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਸੈਨਾ ਦਾ ਅਧਿਕਾਰੀ ਹੈ। ਅਧਿਕਾਰੀ ਖ਼ਿਲਾਫ਼ ਧਾਰਾ 376 ਸੀ ਅਤੇ 6 ਪਾਕਸੋ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਅਮਨਦੀਪ ਕੌਰ ਅਨੁਸਾਰ ਤਿੱਬੜੀ ਛਾਉਣੀ ’ਚ ਚੱਲ ਰਹੇ ਆਰਮੀ ਸਕੂਲ ਦੀ ਇਕ ਅਧਿਆਪਕਾ ਨੇ ਬਿਆਨ ’ਚ ਦੱਸਿਆ ਕਿ ਬੀਤੇ ਦਿਨ ਸਕੂਲ ਵਿਚ ਅੱਧੀ ਛੁੱਟੀ ਦੇ ਸਮੇਂ ਅੱਠਵੀਂ ਕਲਾਸ ਦੀ ਵਿਦਿਆਰਥਣ ਉਸ ਕੋਲ ਆਈ ਅਤੇ ਉਸ ਨੇ ਦੱਸਿਆ ਕਿ ਉਹ ਬੀਤੇ ਇਕ ਸਾਲ ਤੋਂ ਸਕੂਲ ’ਚ ਸਿੱਖਿਆ ਪ੍ਰਾਪਤ ਕਰ ਰਹੀ ਹੈ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਵਿਦਿਆਰਥਣ ਨੇ ਦੱਸਿਆ ਕਿ ਉਹ ਤਿੱਬੜੀ ਛਾਉਣੀ ’ਚ ਰਹਿਣ ਵਾਲੀ ਆਪਣੀ ਭੂਆ ਦੇ ਕੋਲ ਰਹਿੰਦੀ ਹੈ। ਉਸ ਦਾ ਫੁਫੜ ਸ਼ਸੀਕਾਂਤ ਉਪਾਧਿਆਏ ਵਾਸੀ ਪਿੰਡ ਚੇਚਰੀਆਂ ਡਾਕਖਾਨਾ ਸ਼ਿਵਪੁਰ ਜ਼ਿਲ੍ਹਾ ਗਡਵਾਂ ਸਟੇਟ ਝਾਰਖੰਡ ਹਾਲ ਵਾਸੀ 12ਬਿਹਾਰ ਰੈਜੀਮੈਂਟ ਮਿਲਟਰੀ ਸਟੇਸ਼ਨ ਤਿੱਬੜੀ ਛਾਉਣੀ ’ਚ ਤਾਇਨਾਤ ਹੈ। ਬੀਤੇ ਇਕ ਸਾਲ ਤੋਂ ਉਸ ਨੂੰ ਇਕੱਲੀ ਵੇਖ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਹੈ ਅਤੇ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਂਦਾ ਹੈ। ਉਸ ਨੇ ਦੱਸਿਆ ਕਿ ਫੁਫੜ ਉਸ ਨਾਲ ਅਜਿਹਾ ਕਈ ਵਾਰ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ
ਅਧਿਆਪਕਾਂ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਕਿਹਾ ਕਿ ਬੀਤੇ ਦਿਨ ਵੀ ਰਾਤ ਲਗਭਗ 11 ਵਜੇ ਜਦ ਉਹ ਸੋ ਰਹੀ ਸੀ ਤਾਂ ਉਸ ਦੇ ਫੁਫੜ ਨੇ ਉਸ ਦੇ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਏ। ਇਸ ਸਬੰਧੀ ਸਕੂਲ ਪ੍ਰਿੰਸੀਪਲ ਨਾਲ ਗੱਲ ਕਰਨ ਦੇ ਬਾਅਦ ਅਧਿਆਪਕਾ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਵਿਚ ਦੋਸ਼ੀ ਫੁਫੜ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਪੁਲਸ ਬਣਦੀ ਕਾਰਵਾਈ ਕਰੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।