ਫੌਜ ਦੀ ਨਵੀਂ ਭਰਤੀ ਅਗਨੀਪੱਥ ਦੇ ਖ਼ਿਲਾਫ਼ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ, ਕੀਤੀ ਨਾਅਰੇਬਾਜ਼ੀ

Friday, Jun 24, 2022 - 03:32 PM (IST)

ਫੌਜ ਦੀ ਨਵੀਂ ਭਰਤੀ ਅਗਨੀਪੱਥ ਦੇ ਖ਼ਿਲਾਫ਼ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ, ਕੀਤੀ ਨਾਅਰੇਬਾਜ਼ੀ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਸਠਿਆਲੀ ਦੇ ਕਿਸਾਨ ਆਗੂਅਠਾਂ ਵਲੋਂ ਪੁੱਲ ਸਠਿਆਲੀ ਵਿਖੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਅਗਨੀਪੱਥ ਭਰਤੀ ਦਾ ਵਿਰੋਧ ਕਰਦਿਆਂ ਮੁਜ਼ਾਹਰਾ ਵੀ ਕੀਤਾ ਗਿਆ।

ਵੱਖ-ਵੱਖ ਬੁਲਾਰਿਆਂ ਨੇ ਸੰਬੋਧਿਤ ਦੌਰਾਨ ਦੱਸਿਆ ਕਿ ਮੋਦੀ ਸਰਕਾਰ ਲਗਾਤਾਰ ਦੇਸ਼ ਦੇ ਹਿੱਤਾਂ ਵਾਸਤੇ ਕੰਮ ਨਾ ਕਰਕੇ ਪੂਰੇ ਭਾਰਤ ਦੇਸ਼ ਨੂੰ ਤਬਾਹ ਕਰਨ ’ਤੇ ਤੁੱਲੀ ਹੋਈ ਹੈ। ਪਹਿਲਾਂ ਲਗਾਤਾਰ ਤੇਰਾਂ ਮਹੀਨੇ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਆਪਣੇ ਹੱਕਾਂ ਦੀ ਲੜਾਈ ਲੜਦਾ ਰਿਹਾ, ਜਿਸ ਵਿਚ ਨੌਜਵਾਨਾਂ ਦਾ ਉੱਘਾ ਯੋਗਦਾਨ ਰਿਹਾ ਅਤੇ ਇਹ ਨੌਜਵਾਨ ਇਸ ਅੰਦੋਲਨ ਦੇ ਆਖ਼ਰੀ ਪੜਾਅ ਤਕ ਕਿਸਾਨਾਂ ਦੇ ਨਾਲ ਬੈਠ ਕੇ ਸ਼ਾਂਤਮਈ ਸੰਘਰਸ਼ ਲੜਦੇ ਰਹੇ। 

ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਨਵੇਂ ਕਾਲੇ ਕਾਨੂੰਨ ਦਾ ਸ਼ਾਂਤਮਈ ਤਰੀਕੇ ਦੇ ਨਾਲ ਸਾਹਮਣਾ ਕੀਤਾ ਜਾਵੇ ਅਤੇ ਆਮ ਵਰਗ ਨੂੰ ਜਾਨੀ ਅਤੇ ਮਾਲੀ ਨੁਕਸਾਨ ਨਾ ਪਹੁੰਚਾਇਆ ਜਾਵੇ। ਇਸ ਮੌਕੇ ਪ੍ਰਧਾਨ ਗੁਰਮੁੱਖ ਸਿੰਘ, ਸਤਨਾਮ ਸਿੰਘ ਖਾਨਮਲੱਕ, ਪ੍ਰੈਸ ਹਰਚਰਨ ਸਿੰਘ, ਸਾਹਿਬ ਸਿੰਘ ਧਾਰੀਵਾਲ ਕਲਾਂ, ਸਕੱਤਰ ਅਨੂਪ ਸਿੰਘ ਆਦਿ ਹਾਜ਼ਰ ਸਨ ।


author

rajwinder kaur

Content Editor

Related News