ਬਰਸੀ ’ਤੇ ਵਿਸ਼ੇਸ਼ : ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦੇਣ ਵਾਲਾ ਯੋਧਾ ਸ਼ਹੀਦ ''ਮਨਜੀਤ ਸਿੰਘ ਵੇਕਰਾ’
Friday, Jul 02, 2021 - 11:33 AM (IST)
ਅੰਮ੍ਰਿਤਸਰ (ਬਿਊਰੋ) - ਸ. ਮਨਜੀਤ ਸਿੰਘ ਵੇਰਕਾ ਨੇ ਦੇਸ਼ ਦੀ ਖਾਤਰ ਸ਼ਹਾਦਤ ਦਿੱਤੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 2 ਜੁਲਾਈ 1988 ਨੂੰ ਮਨਜੀਤ ਸਿੰਘ ਵੇਰਕਾ ਨੂੰ ਕੁਝ ਕੱਟੜਪੱਥੀਆਂ ਨੇ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ, ਕਿਉਂਕਿ ਉਹ ਸਦਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਸਨ। ਉਨ੍ਹਾਂ ਨੂੰ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਮਨਾਂ ’ਚੋਂ ਨਹੀਂ ਕੱਢ ਸਕੇ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਮਨਜੀਤ ਸਿੰਘ ਵੇਰਕਾ 1949 ਤੋਂ 1952 ਤੱਕ ਅੰਮ੍ਰਿਤਸਰ ਜ਼ਿਲ੍ਹਾ ਸਟੂਡੈਂਟਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ, ਫਿਰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ 1952 ਤੋਂ 1957 ਤੱਕ ਅਤੇ 1974 ਤੋਂ 1978 ਤੱਕ ਸਕੱਤਰ ਬਣੇ। ਉਨ੍ਹਾਂ ’ਚ ਦੇਸ਼ ਲਈ ਮਰ -ਮਿਟਣ ਦਾ ਜਜ਼ਬਾ ਤਾਂ ਸ਼ੁਰੂ ਤੋਂ ਸੀ, ਜੋ ਅੱਤਵਾਦੀਆਂ ਨੂੰ ਪਸੰਦ ਨਹੀਂ ਆਇਆ। ਜਦੋਂ ਉਨ੍ਹਾਂ ਦੀ ਸ਼ਹਾਦਤ ਦਾ ਸਮਾਚਾਰ ਇਲਾਕੇ ਦੇ ਲੋਕਾਂ ਨੂੰ ਮਿਲਿਆ ਸੀ ਤਾਂ ਸ਼ਾਇਦ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਉਨ੍ਹਾਂ ਦੀ ਸ਼ਹਾਦਤ ’ਤੇ ਹੰਝੂ ਵਹਾਉਣ ਤੋਂ ਰਹਿ ਗਿਆ ਹੋਵੇ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਸ਼ਹੀਦ ਮਨਜੀਤ ਸਿੰਘ ਵੇਰਕਾ ਬੇਬਾਕ ਅਤੇ ਸੱਚੀ ਗੱਲ ਕਰਨ ਵਾਲੇ ਲੋਕ ਨਾਇਕ ਸਨ, ਜਿਨ੍ਹਾਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਬਾਂਹ ਫੜ ਕੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਖਾਤਰ ਆਖਰੀ ਸਾਹ ਤੱਕ ਫਿਕਰਾਪ੍ਰਸਤੀ, ਕੱਟੜਵਾਦ ਅਤੇ ਵੱਖਵਾਦ ਖਿਲਾਫ ਅਸਰਦਾਇਕ ਲੜਾਈ ਲੜੀ। ਇਸ ਮਹਾਨ ਯੋਧੇ ਦੀ ਅੰਤਿਮ ਯਾਤਰਾ ’ਚ ਹਰ ਫਿਕਰੇ ਦੇ ਹਜ਼ਾਰਾਂ ਲੋਕ ਭਿੱਜੀਆਂ ਅੱਖਾਂ ਨਾਲ ਆਪਣੇ ਮਹਿਬੂਬ ਆਗੂ ਦੇ ਵਿਛੜਨ ਦੇ ਡੂੰਘੇ ਗਮ ਦਾ ਇਜ਼ਹਾਰ ਕਰ ਰਹੇ ਸਨ ਅਤੇ ਇਲਾਕਾ ਪੂਰੇ 2 ਦਿਨ ਸੋਗ ਵਜੋਂ ਬੰਦ ਰਿਹਾ।
ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ
ਪ੍ਰਸਿੱਧ ਲੇਖਕ ਸਰਦਾਰਾ ਸਿੰਘ ਪਾਗਲ ਨੇ ਸ਼ਹਾਦਤ ਦਾ ਜ਼ਿਕਰ ਆਪਣੇ ਲੇਖ ’ਚ ਕੀਤਾ ਸੀ ਅਤੇ ਕਿਹਾ ਸੀ ਕਿ ‘ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ’। ਮਨਜੀਤ ਸਿੰਘ ਵੇਰਕਾ ਨੂੰ ਅੱਜ ਸਾਰਾ ਅੰਮ੍ਰਿਤਸਰ ਤੇ ਵੇਰਕਾ ਇਲਾਕਾ ਯਾਦ ਕਰਦਾ ਹੈ ਅਤੇ ਉਨ੍ਹਾਂ ਦੇ ਦੱਸੇ ਰਸਤੇ ’ਤੇ ਚੱਲ ਕੇ ਦੇਸ਼ ਵਿਰੋਧੀ ਸ਼ਕਤੀਆਂ ਨਾਲ ਲੜ ਰਿਹਾ ਹੈ। ਹਰ ਸਾਲ 2 ਜੁਲਾਈ ਨੂੰ ਉਨ੍ਹਾਂ ਦੀ ਬਰਸੀ ਵੱਡੀ ਗਿਣਤੀ ਲੋਕਾਂ ਵੱਲੋਂ ਮਨਾਈ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, 55 ਸਾਲਾ ਬਜ਼ੁਰਗ ਦੀ ਮੌਤ