ਪਸ਼ੂ ਪਾਲਣ ਵਿਭਾਗ ਵੱਲੋਂ 25 ਲੱਖ ਤੋਂ ਜ਼ਿਆਦਾ ਪਸ਼ੂਆਂ ਨੂੰ ਗੱਲਘੋਟੂ ਬੀਮਾਰੀ ਦੇ ਲਾਏ ਗਏ ਟੀਕੇ : ਬਾਜਵਾ

07/15/2021 2:13:13 PM

ਪਠਾਨਕੋਟ (ਅਦਿੱਤਿਆ, ਰਾਜਨ) - ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਮਾਣਯੋਗ ਕੈਬਨਿਟ ਮੰਤਰੀ ਪੈਂਡੂ ਵਿਕਾਸ ਅਤੇ ਪੰਚਾਇਤਾਂ ਉਚੇਰੀ ਸਿਖਿਆ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦੀ ਯੋਗ ਅਤੇ ਸੁਹਿਰਦ ‌ਅਗਵਾਈ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ.ਏ.ਐੱਸ. ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿੱਚ 55 ਲੱਖ ਪਸ਼ੂਆਂ ਨੂੰ ਗਲ ਘੋਟੂ ਦੇ ਟੀਕੇ ਲਗਾਏ ਜਾਣੇ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 27 ਲੱਖ ਤੋਂ ਜ਼ਿਆਦਾ ਪਸ਼ੂਆਂ ਨੂੰ ਗਲਘੋਟੂ ਦੀ ਬੀਮਾਰੀ ਤੋਂ ਬਚਾਅ ਦੇ ਟੀਕੇ ਲਗਾਏ ਜਾ ਚੁੱਕੇ ਹਨ। 

ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ : ਅਣਪਛਾਤੇ ਲੋਕਾਂ ਨੇ ਗੋਲੀਆਂ ਨਾਲ ਭੁੰਨਿਆ ਇਕ ਵਿਅਕਤੀ

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਸ਼ੂਆਂ ਨੂੰ ਗਲਘੋਟੂ ਬੀਮਾਰੀ ਦੇ ਟੀਕੇ ਲਾਉਣ ਦਾ 55 ਲੱਖ ਖੁਰਾਕਾਂ ਦਾ ਟੀਚਾ ਮਿਥਿਆ ਗਿਆ ਹੈ। ਡਾਕਟਰ ਕਾਹਲੋਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਟੀਮਾਂ ਜੱਦ ਵੀ ਉਨ੍ਹਾਂ ਦੇ ਘਰਾਂ ਵਿੱਚ ਇਹ ਟੀਕੇ ਲਗਾਉਣ ਆਉਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਕੇ ਪਸ਼ੂਆਂ ਵਿੱਚ ਇਹ ਟੀਕੇ ਪਹਿਲ ਦੇ ਆਧਾਰ ’ਤੇ ਲਵਾਉਣ। ਉਨ੍ਹਾਂ ਨੇ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਟੀਕੇ ਲਾਉਣ ਦਾ ਇਹ ਮੌਸਮ ਬਹੁਤ ਢੁਕਵਾਂ ਹੈ। ਗਲਘੋਟੂ ਦੇ ਟੀਕੇ ਲੱਗਣ ਤੋਂ ਬਾਅਦ ਪਸ਼ੂ ਪਾਲਕਾਂ ਦੀ ਕੀਮਤੀ ਜਾਨ-ਮਾਲ ਨੂੰ ਇਸ ਬੀਮਾਰੀ ਤੋਂ ਰਾਹਤ ਮਿਲੇਗੀ ਅਤੇ ਕਿਸੇ ਵੀ ਪਸ਼ੂ ਦੇ ਜਾਨੀ ਨੁਕਸਾ਼ਨ ਤੋਂ ਬਚਿਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਹੋਟਲ ਦੇ ਕਮਰਿਆਂ ਤੇ ਬਾਥਰੂਮਾਂ ’ਚ CCTV ਲੁਕਾ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗ੍ਰਿਫ਼ਤਾਰ


rajwinder kaur

Content Editor

Related News