ਅੰਮ੍ਰਿਤਸਰ ਤਿਹਰੇ ਕਤਲ ਕਾਂਡ 'ਚ ਨਵਾਂ ਮੋੜ, ਸਸਕਾਰ ਤੋਂ ਪਹਿਲਾਂ ਹੋਇਆ ਹੰਗਾਮਾ

Saturday, Apr 06, 2024 - 11:19 AM (IST)

ਅੰਮ੍ਰਿਤਸਰ ਤਿਹਰੇ ਕਤਲ ਕਾਂਡ 'ਚ ਨਵਾਂ ਮੋੜ, ਸਸਕਾਰ ਤੋਂ ਪਹਿਲਾਂ ਹੋਇਆ ਹੰਗਾਮਾ

ਅੰਮ੍ਰਿਤਸਰ- ਬੀਤੇ ਦਿਨੀਂ ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਅੱਜ ਤਿੰਨੋਂ ਮ੍ਰਿਤਕਾਂ ਦਾ ਸੰਸਕਾਰ ਕੀਤਾ ਜਾਣਾ ਸੀ ਕਿ ਜਿਸ ਤੋਂ ਪਹਿਲਾਂ ਹੀ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਮਾਂ, ਭਾਬੀ ਤੇ ਮਾਸੂਮ ਭਤੀਜੇ ਦਾ ਕਾਤਲ ਆਇਆ ਸਾਹਮਣੇ, ਬੱਚੇ 'ਤੇ ਲਾਏ ਘਿਣਾਉਣੇ ਇਲਜ਼ਾਮ, ਜਾਣ ਕੇ ਹੋਵੋਗੇ ਹੈਰਾਨ

ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ  ਦਾ ਕਹਿਣਾ ਹੈ ਸੋਚਣ ਵਾਲੀ ਗੱਲ ਹੈ ਕਿ ਅੰਮ੍ਰਿਤਪਾਲ ਨੂੰ ਇੰਨਾ ਜ਼ਿਆਦਾ ਨਸ਼ਾ ਸੀ ਕਿ ਉਸ ਨੂੰ ਪਤਾ ਨਹੀਂ ਲਗਾ ਕਿ ਉਹ ਕੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਛੋਟੇ ਜਹੇ ਬੱਚੇ 'ਤੇ ਤਰਸ ਤੱਕ ਨਹੀਂ ਕੀਤਾ। ਪਰਿਵਾਰਿਕ ਮੈਂਬਰ ਨੇ ਕਿਹਾ ਕਿ ਪੁਲਸ 13,14 ਘੰਟਿਆਂ ਤੋਂ ਬਾਅਦ ਕੀ ਜਾਂਚ ਕੀਤੀ ਹੈ ਅਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। 

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਪਰਿਵਾਰ ਤੋਂ ਖੋਹ ਲਏ ਨੌਜਵਾਨ ਪੁੱਤ

ਇਸ ਦੌਰਾਨ ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਇਸ ਮਾਮਲੇ 'ਚ ਅੰਮ੍ਰਿਤਪਾਲ ਦੀ ਪਤਨੀ ਕੋਲੋਂ ਵੀ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਸ ਵਾਰਦਾਤ 'ਚ ਦੋਵਾਂ ਪਤੀ-ਪਤਨੀ ਦੀ ਮਿਲੀਭੁਗਤ ਹੈ। ਅਸੀਂ ਮੰਗ ਕਰਦੇ ਹਾਂ ਕਿ ਕਾਤਲ ਅਤੇ ਉਸ ਦੀ ਪਤਨੀ ਦੀਆਂ ਕਾਲ ਡਿਟੇਲ ਕੱਢਵਾਈਆਂ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ 'ਚ ਕਿਸ ਨਾਲ ਗੱਲ ਕੀਤੀ ਸੀ। 

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News