ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਤਲਾਸ਼ੀ ਅਭਿਆਨ ਜਾਰੀ, ਗੈਂਗਸਟਰ ਦੇ ਸਾਥੀਆਂ ਦੇ ਰੱਖੀ ਜਾ ਰਹੀ ਤਿੱਖੀ ਨਜ਼ਰ

Thursday, Sep 21, 2023 - 04:55 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਵਲੋਂ ਗੈਂਗਸਟਰਾਂ ਖ਼ਿਲਾਫ਼ ਪੰਜਾਬ ਭਰ ਵਿਚ ਰੇਡ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਐੱਸ. ਪੀ. ਡੀ. ਦਿਹਾਤੀ ਯੁਵਰਾਜ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਥਾਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਐਂਟੀ ਗੈਂਗਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਨੂੰ ਲੈ ਕੇ ਜਿਹੜੇ ਬੰਦੇ ਸਾਨੂੰ ਵਾਂਟੇਡ ਹਨ, ਉਨ੍ਹਾਂ ਨੂੰ ਫੜਿਆ ਜਾ ਸੱਕੇ।ਇਸ ਦੇ ਚਲਦੇ ਸਾਡੇ ਅੰਮ੍ਰਿਤਸਰ ਦਿਹਾਤੀ ਕੋਲ ਲਿਸਟਾਂ ਆਈਆਂ ਹਨ। ਹੁਣ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਵੱਲੋਂ ਤੇ ਐੱਸ.ਐੱਸ. ਪੀ. ਵਲੋਂ ਟੀਮਾਂ ਬਣਾਕੇ ਰੇਡ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਕਿੰਨਾ ਦੇ ਲਿੰਕ ਹਨ ਅਤੇ ਕਿਹੜੇ  ਬੰਦੇ ਨਾਲ ਜੁੜੇ ਹਨ, ਇਨ੍ਹਾਂ ਸਾਰਿਆਂ ਦੀ ਸਾਨੂੰ 35 ਲੋਕੇਸ਼ਨ ਆਈਆਂ ਹਨ। ਇਨ੍ਹਾਂ ਸਾਰੇ ਜਗ੍ਹਾਂ ਤੇ ਸਵੇਰੇ ਪੰਜ ਵਜੇ ਤੋਂ ਰੇਡ ਕੀਤੀ ਜਾ ਰਹੀ ਹੈ, ਸਾਨੂੰ ਇਸਦਾ ਬਹੁਤ ਫਾਇਦਾ ਹੋਇਆ ਹੈ।

ਇਹ ਵੀ ਪੜ੍ਹੋ-   ਬਾਬਾ ਨਾਨਕ ਦੇ ਵਿਆਹ ਪੁਰਬ 'ਤੇ ਲਾਈਟਾਂ ਨਾਲ ਸਜਾਇਆ ਜਾ ਰਿਹਾ ਬਟਾਲਾ ਸ਼ਹਿਰ, ਵੇਖੋ ਖ਼ੂਬਸੂਰਤ ਤਸਵੀਰਾਂ

PunjabKesari

ਉਨ੍ਹਾਂ ਕਿਹਾ ਕਿ ਸਾਨੂੰ ਕਈ ਬੰਦਿਆਂ ਬਾਰੇ ਹੋਰ ਜਾਣਕਾਰੀ ਵੀ ਮਿਲੀ ਹੈ ਤੇ ਇਨ੍ਹਾਂ ਬੰਦਿਆਂ ਦੇ ਫੋਨ ਨੰਬਰ ਵੀ ਸਾਨੂੰ ਮਿਲੇ ਹਨ। ਗੋਲਡੀ ਬਰਾੜ ਦੇ ਨਾਲ-ਨਾਲ ਹੋਰ ਗੈਂਗਸਟਰਾਂ  ਬਾਰੇ ਵੀ ਪਤਾ ਲੱਗਾ ਹੈ । ਪੁਲਸ ਅਧਿਕਾਰੀ ਨੇ ਕਿਹਾ ਸਾਨੂੰ ਕਾਫ਼ੀ ਰਿਕਵਰੀ ਵੀ ਹਾਸਲ ਹੋਈ ਹੈ। ਅੱਜ ਸਾਰੇ ਪੰਜਾਬ ਵਿੱਚ ਪੰਜਾਬ ਪੁਲਸ ਵੱਲੋਂ ਗੈਂਗਸਟਰ ਦੀ ਚੇਨ ਨੂੰ ਤੋੜਨ ਵਾਸਤੇ ਗੈਂਗਸਟਰ ਤੇ ਨਸ਼ਾ ਤਸਕਰਾਂ ਦੇ ਘਰਾਂ ਅਤੇ ਰਿਸ਼ਤੇਦਾਰ ਘਰਾਂ ਵਿੱਚ ਰੇਡ ਕੀਤੀ ਗਈ ਹੈ।  ਉਸੇ ਹੀ ਤਰ੍ਹਾਂ ਜੰਡਿਆਲਾ ਗੁਰੂ ਥਾਣਾ ਵਿਖੇ ਐੱਸ. ਪੀ. ਯੁਵਰਾਜ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮ ਬਣਾ ਕੇ ਨਸ਼ਾ ਵੇਚਣ ਵਾਲੇ ਅਤੇ ਗੈਂਗਸਟਰ ਦੇ ਘਰਾਂ ਵਿੱਚ ਰੇਡ ਦੀ ਤਿਆਰੀ ਕੀਤੀ ਗਈ। 

ਇਹ ਵੀ ਪੜ੍ਹੋ- ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ CM ਮਾਨ, ਕਹੀ ਵੱਡੀ ਗੱਲ

PunjabKesari

ਇਸ ਮੌਕੇ ਐੱਸ. ਪੀ. ਯੁਵਰਾਜ ਸਿੰਘ ਨੇ ਜਾਣਕਾਰੀ ਅਨੁਸਾਰ ਦੱਸਿਆ ਕਿ ਨਸ਼ੇ ਨੂੰ ਖਤਮ ਕਰਨ ਲਈ ਪੁਲਸ ਵੱਲੋਂ ਸਪੈਸ਼ਲ ਮੁਹਿੰਮ ਦੇ ਤਹਿਤ ਅੱਜ ਅੰਮ੍ਰਿਤਸਰ ਦਿਹਾਤੀ ਵਿਚ ਵੱਖ-ਵੱਖ ਟੁਕੜੀਆਂ ਬਣਾ ਕੇ ਰੇਡ ਕੀਤੀ ਗਈ, ਜਿਸ ਵਿੱਚ ਪੁਲਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਅੱਜ ਦੇ ਡਿਜੀਟਯੁੱਗ ਵਿਚ ਨਵੇਂ ਤਰੀਕੇ ਨਾਲ ਗੈਂਗਸਟਰ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਡਿਜੀਟਲ ਤਰੀਕੇ ਨਾਲ ਗੈਂਗਸਟਰ ਨਾਲ ਜੁੜੇ ਲੋਕਾਂ ਦਾ ਪਤਾ ਲਾਇਆ ਜਾ ਸਕਦਾ ਹੈ, ਜਿਸ ਵਿਚ ਪੁਲਸ ਨੂੰ ਬਹੁਤ ਕਾਮਯਾਬੀ ਮਿਲੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਬਹੁਤ ਵਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਇੰਡੋ-ਪਾਕ ਬਾਰਡਰ ਤੋਂ ਨਸ਼ੇ ਦੀ ਵੱਡੀ ਰਿਕਵਰੀ ਕੀਤੀ ਹੈ, ਅਸੀਂ ਉਸ ਇਲਾਕਿਆਂ ਨੂੰ ਵੀ ਟਾਰਗੇਟ ਕਰ ਰਹੇ ਹਾਂ ਜਿਹੜੇ ਇਲਾਕੇ ਹੌਟ-ਸਪੌਟ 'ਤੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਬਹੁਤ ਸਾਰੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਸਾਰੇ ਕੰਮ ਲੋਕਾਂ ਦੇ ਸਹਿਯੋਗ ਦੇ ਨਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 15 ਕਿਲੋ ਹੈਰੋਇਨ ਬਰਾਮਦ ਦਾ ਮਾਮਲਾ ਵੀ ਲੋਕ ਮੀਟਿੰਗ ਦੇ ਸਹਿਯੋਗ ਨਾਲ ਹੋਇਆ ਸੀ ।

ਇਹ ਵੀ ਪੜ੍ਹੋ-  ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News