ਸਿਹਤ ਵਿਭਾਗ ਵਲੋਂ ਛਾਪੇਮਾਰੀ, ਬ੍ਰੈੱਡ, ਬੰਦ ਤੇ ਕ੍ਰੀਮਰੋਲ ਬਣਾਉਣ ਵਾਲੀਆਂ 2 ਫੈਕਟਰੀਆਂ ਸੀਲ

Saturday, Oct 13, 2018 - 12:41 PM (IST)

ਸਿਹਤ ਵਿਭਾਗ ਵਲੋਂ ਛਾਪੇਮਾਰੀ, ਬ੍ਰੈੱਡ, ਬੰਦ ਤੇ ਕ੍ਰੀਮਰੋਲ ਬਣਾਉਣ ਵਾਲੀਆਂ 2 ਫੈਕਟਰੀਆਂ ਸੀਲ

ਅੰਮ੍ਰਿਤਸਰ (ਦਲਜੀਤ, ਸੁਮਿਤ ਖੰਨਾ) : ਬੀਤੇ ਦਿਨ ਲਖਬੀਰ ਸਿੰਘ ਭਾਗੋਵਾਲੀਆ ਸਿਹਤ ਅਫਸਰ ਵਲੋਂ ਬ੍ਰੈੱਡ, ਬੰਦ ਤੇ ਕ੍ਰੀਮਰੋਲ ਬਣਾਉਣ ਵਾਲੀਆਂ 2 ਫੈਕਟਰੀਆਂ 'ਚ ਛਾਪੇਮਾਰੀ ਕੀਤੀ ਗਈ ਤੇ 15 ਹਜ਼ਾਰ ਬੰਦ, 2 ਹਜ਼ਾਰ ਫੈਨ ਤੇ 2500 ਕ੍ਰੀਮਰੋਲ ਮੌਕੇ 'ਤੇ ਹੀ ਨਸ਼ਟ ਕਰਵਾਏ ਗਏ।

ਇਸ ਦੌਰਾਨ ਭਾਗੋਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਬਿਜਨੌਰ ਬੇਕਰੀ ਝਬਾਲ ਰੋਡ ਅਤੇ ਤਨਵੀਰ ਬੇਕਰੀ ਕੋਟ ਖਾਲਸਾ ਵਿਖੇ ਛਾਪੇਮਾਰੀ ਕੀਤੀ ਗਈ। ਇਨ੍ਹਾਂ ਦੋਵਾਂ ਥਾਵਾਂ 'ਤੇ ਗੰਦਗੀ ਫੈਲੀ ਹੋਈ ਸੀ ਤੇ ਇਨ੍ਹਾਂ ਕੋਲ ਕੋਈ ਲਾਇਸੈਂਸ ਵੀ ਨਹੀਂ ਸੀ। ਇਸ ਸਾਮਾਨ ਨੂੰ ਬਣਾਉਣ ਲਈ ਬਹੁਤ ਹੀ ਘਟੀਆ ਕਿਸਮ ਦਾ ਘਿਓ, ਮੈਦਾ ਤੇ ਚੈਰੀ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ। ਟੀਮ ਨੇ 9 ਸੈਂਪਲ ਭਰੇ, ਜਿਨ੍ਹਾਂ ਨੂੰ ਚੈੱਕ ਕਰਨ ਲਈ ਫੂਡ ਲੈਬ ਖਰੜ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਕੁਇੰਟਲ ਚੀਨੀ ਅਤੇ ਸਾਰੀ ਮਸ਼ੀਨਰੀ ਨੂੰ ਸੀਜ਼ ਕਰ ਕੇ ਸੀਲ ਕਰ ਦਿੱਤਾ ਗਿਆ ਹੈ ਤੇ ਖਰੜ ਲੈਬ ਤੋਂ ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।


Related News