ਅੰਮ੍ਰਿਤਸਰ 'ਚ ਕੁੱਤੇ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਥਾਣੇ ਪਹੁੰਚਿਆ ਮਾਮਲਾ

Wednesday, Jan 16, 2019 - 06:05 PM (IST)

ਅੰਮ੍ਰਿਤਸਰ 'ਚ ਕੁੱਤੇ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਥਾਣੇ ਪਹੁੰਚਿਆ ਮਾਮਲਾ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਬਣੇ ਪਾਸ਼ ਇਲਾਕੇ ਗ੍ਰੇਸ ਐਵੇਨਿਊ 'ਚ ਉਸ ਸਮੇਂ ਘਮਾਸਾਨ ਪੈਦਾ ਹੋ ਗਿਆ ਜਦੋਂ ਕੁੱਤੇ ਨੂੰ ਕੈ ਕੇ ਪੂਰੀ ਕਾਲੋਨੀ ਇਕ ਮਹਿਲਾ ਦੇ ਖਿਲਾਫ ਖੜ੍ਹੀ ਹੋ ਗਈ। ਦਰਅਸਲ ਕਾਲੋਨੀ ਦੀ ਮਹਿਲਾ ਵਾਣੀ ਦਾ ਦੋਸ਼ ਸੀ ਕਿ ਰਾਜਨ ਨਾਮੀ ਵਿਅਕਤੀ ਨੇ ਉਸ ਦੇ ਕੁੱਤੇ ਦੇ ਇੱਟ ਮਾਰੀ, ਜਿਸ ਦੀ ਵੀਡੀਓ ਵੀ ਉਸ ਨੇ ਪੁਲਸ ਨੂੰ ਦਿਖਾਈ ਤੇ ਰਾਜਨ ਖਿਲਾਫ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਤੋਂ ਗੁੱਸੇ 'ਚ ਆਏ ਇਲਾਕੇ ਦੇ ਲੋਕਾਂ ਨੇ ਵਾਣੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਤੇ ਕਿਹਾ ਕਿ ਉਹ ਲੇਡੀ ਡੌਨ ਹੈ ਤੇ ਜਾਣਬੁੱਝ ਕੇ ਲੋਕਾਂ ਨੂੰ ਤੰਗ ਕਰਦੀ ਹੈ। ਦੂਜੇ ਪਾਸੇ ਵਾਣੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕਾਲੋਨੀ ਦੇ ਲੋਕ ਉਸ ਨੂੰ ਤੰਗ-ਪਰੇਸ਼ਾਨ ਕਰਦੇ ਹਨ ਤੇ ਉਸ ਦੀ ਇੱਜ਼ਤ 'ਤੇ ਹਮਲੇ ਕਰਦੇ ਹਨ।  

ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਹਾਂ ਪੱਖਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ 'ਤੇ ਜੋ ਸਾਹਮਣੇ ਆਏਗਾ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News